ਰਾਜੀਵ ਗਾਂਧੀ ਦੇ ਬੁੱਤ ਤੇ ਕਾਲਖ ਮਲਣ ਵਾਲੇ ਸੀਨੀਅਰ ਅਕਾਲੀ ਨੂੰ ਪੁਲਿਸ ਨੇ ਲਿਆ ਹਿਰਾਸਤ ਚ


Ludhiana Police Taken Senior Akali Leader in Custody

ਲੁਧਿਆਣਾ – ਸਥਾਨਕ ਸਲੇਮ ਟਾਬਰੀ ਇਲਾਕੇ ‘ਚ ਸਥਿਤ ਪੁਲ ਨੇੜੇ ਮੰਗਲਵਾਰ ਨੂੰ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ ਮਲਣ ਵਾਲੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਗੋਸ਼ਾ ਨੂੰ ਪੁਲਸ ਨੇ ਹਿਰਾਸਤ ‘ਚ ਲੈ ਲਿਆ ਹੈ। ਅਕਾਲੀ ਆਗੂ ਗੋਸ਼ਾ ਨੂੰ ਨਹਿਰੂ ਸਿਧਾਰਥ ਕੇਂਦਰ ਤੋਂ ਪੁਲਸ ਨੇ ਉਸ ਸਮੇਂ ਹਿਰਾਸਤ ‘ਚ ਲਿਆ, ਜਦੋਂ ਉਹ ਪੱਤਰਕਾਰਾਂ ਨਾਲ ਗੱਲਬਾਤ ਕਰ ਰਿਹਾ ਸੀ। ਦੱਸ ਦੇਈਏ ਕਿ ਰਾਜੀਵ ਗਾਂਧੀ ਦੇ ਬੁੱਤ ‘ਤੇ ਗੁਰਪ੍ਰੀਤ ਸਿੰਘ ਗੋਸ਼ਾ ਤੇ ਮੀਤ ਪਾਲ ਸਿੰਘ ਵਲੋਂ ਕਾਲਖ ਮਲੀ ਗਈ ਸੀ, ਜਿਸ ਤੋਂ ਬਾਅਦ ਕਾਂਗਰਸੀ ਪੂਰੀ ਤਰ੍ਹਾਂ ਭਖ ਗਏ ਅਤੇ ਉਨ੍ਹਾਂ ਨੇ ਇਸ ਨੂੰ ਅਕਾਲੀਆਂ ਦੀ ਕੋਝੀ ਹਰਕਤ ਦੱਸਿਆ।


LEAVE A REPLY