ਲੁਧਿਆਣਾ ਦੇ ਨਗਰ ਨਿਗਮ ਚੋਣ ਵਿੱਚ 95 ਵਾਰਡਾਂ ਲਈ 754 ਉਮੀਦਵਾਰ ਵਲੋਂ ਨਾਮਜ਼ਦਗੀਆਂ ਹੋਇਆ ਦਾਖ਼ਲ


ਲੁਧਿਆਣਾ– ਨਗਰ ਨਿਗਮ ਲੁਧਿਆਣਾ ਦੇ 95 ਵਾਰਡਾਂ ਲਈ 24 ਫ਼ਰਵਰੀ ਨੂੰ ਹੋਣ ਵਾਲੀ ਚੋਣ ਦੇ ਮੱਦੇਨਜ਼ਰ ਅੱਜ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਦੇ ਤੀਸਰੇ ਦਿਨ 249 ਅਕਾਲੀ ਦਲ, ਭਾਜਪਾ, ਕਾਂਗਰਸ, ਲਿਪ, ਆਪ, ਅਜ਼ਾਦ ਤੇ ਹੋਰਨਾਂ ਪਾਰਟੀਆਂ ਦੇ ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖ਼ਲ ਕਰਵਾਈਆਂ। ਪਹਿਲੇ ਦਿਨ 11 ਤੇ ਦੂਸਰੇ ਦਿਨ 32 ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਦਾਖ਼ਲ ਕਰਵਾਉਣ ਨਾਲ 754 ਉਮੀਦਵਾਰ ਚੋਣ ਮੈਦਾਨ ‘ਚ ਨਿਤਰ ਗਏ ਹਨ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਨੀਰੂ ਕਤਿਆਲ ਗੁਪਤਾ ਨੇ ਦੱਸਿਆ ਕਿ ਅੱਜ ਨਗਰ ਨਿਗਮ ਲੁਧਿਆਣਾ ਦੇ ਵਾਰਡ ਨੰਬਰ 24, 40, 42, 54, 57, 58, 60, 61, 69, 72, 76, 83, 85, 88, 92 ਲਈ ਇੱਕ-ਇੱਕ ਨਾਮਜ਼ਦਗੀ, ਵਾਰਡ ਨੰਬਰ 18, 21, 29, 30, 39, 48, 49, 53, 56, 59, 63, 75 ਲਈ 2-2 ਨਾਮਜ਼ਦਗੀਆਂ, ਵਾਰਡ ਨੰਬਰ 1, 2, 10, 15, 16, 20, 25, 26, 27, 38, 45, 52, 55, 62, 74, 84, 89 ਲਈ 3-3 ਨਾਮਜ਼ਦਗੀਆਂ, ਵਾਰਡ ਨੰਬਰ 3, 4, 5, 7, 14, 19, 32, 34, 43, 50, 86, 91, 95 ਲਈ 4-4 ਨਾਮਜ਼ਦਗੀਆਂ, ਵਾਰਡ ਨੰਬਰ 6, 12, 23, 28, 70, 71 , 90, 94 ਲਈ 5-5 ਨਾਮਜ਼ਦਗੀਆਂ, ਵਾਰਡ ਨੰਬਰ 31 ਤੇ 65 ਲਈ 6-6 ਨਾਮਜ਼ਦਗੀਆਂ, ਵਾਰਡ ਨੰਬਰ 9, 11, 44 ਲਈ 7-7 ਨਾਮਜ਼ਦਗੀਆਂ, ਵਾਰਡ ਨੰਬਰ 13 ਤੇ 51 ਲਈ 8-8 ਨਾਮਜ਼ਦਗੀਆਂ ਅਤੇ ਵਾਰਡ ਨੰਬਰ 17 ਤੇ 22 ਲਈ 9-9 ਨਾਮਜ਼ਦਗੀਆਂ ਭਰੀਆਂ ਗਈਆਂ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਦਾਖ਼ਲ ਕਰਨ ਦੀ ਪ੍ਰਕਿਰਿਆ 13 ਫਰਵਰੀ ਤੱਕ ਜਾਰੀ ਰਹੇਗੀ। 14 ਫ਼ਰਵਰੀ ਨੂੰ ਛੁੱਟੀ ਹੋਣ ਕਰਕੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ 15 ਫਰਵਰੀ ਨੂੰ ਹੋਵੇਗੀ। 16 ਫਰਵਰੀ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ ਤੇ 16 ਫਰਵਰੀ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ। 24 ਫਰਵਰੀ ਨੂੰ ਵੋਟਾਂ ਪੈਣਗੀਆਂ ।ਵੋਟਾਂ ਦੀ ਗਿਣਤੀ 27 ਫਰਵਰੀ ਨੂੰ ਹੋਵੇਗੀ ।ਨਗਰ ਨਿਗਮ ਲੁਧਿਆਣਾ ‘ਚ ਤਕਰੀਬਨ 10.50 ਲੱਖ ਵੋਟਰ 95 ਵਾਰਡਾਂ ਤੋਂ ਨੁਮਾਇੰਦੇ ਚੁਣਨ ਲਈ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿੰਨ੍ਹਾਂ ‘ਚੋਂ ਲਗਭਗ 5.67 ਲੱਖ ਪੁਰਸ਼, 4.82 ਲੱਖ ਇਸਤਰੀਆਂ ਅਤੇ 23 ਤੀਸਰਾ ਲਿੰਗ ਹਨ।

ਇਨ੍ਹਾਂ ਪ੍ਰਮੁੱਖ ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ

ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਦੀ ਪਤਨੀ ਨਿੰਦਰਜੀਤ ਕੌਰ ਢਿੱਲੋਂ ਨੇ ਵਾਰਡ ਨੰਬਰ 3, ਮਹਿਲਾ ਕਾਂਗਰਸ ਦੀ ਲੁਧਿਆਣਾ ਸ਼ਹਿਰੀ ਦੀ ਪ੍ਰਧਾਨ ਲੀਨਾ ਟਪਾਰੀਆ ਦੀ ਨੂੰਹ ਮਨੀਸ਼ਾ ਟਪਾਰੀਆ ਨੇ ਵਾਰਡ ਨੰਬਰ 19, ਸੋਈ ਮਾਲਵਾ ਜ਼ੋਨ 3 ਦੇ ਸਾਬਕਾ ਪ੍ਰਧਾਨ ਐਡਵੋਕੇਟ ਮੀਤਪਾਲ ਸਿੰਘ ਦੁੱਗਰੀ ਨੇ ਵਾਰਡ ਨੰਬਰ 44, ਆਪ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਗਰੇਵਾਲ ਭੋਲਾ ਦੀ ਪਤਨੀ ਬਲਵਿੰਦਰ ਕੌਰ ਗਰੇਵਾਲ, ਅਕਾਲੀ ਦਲ ਇਤਸਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਸੁਰਿੰਦਰ ਕੌਰ ਦਿਆਲ ਦੀ ਸਪੁੱਤਰੀ ਬੀਬਾ ਨਵਦਿਆਲ ਸਿੰਘ ਨੇ ਵਾਰਡ ਨੰਬਰ 71, ਸਾਬਕਾ ਮੇਅਰ ਦੇ ਸਲਾਹਕਾਰ ਇੰਦਰਜੀਤ ਸਿੰਘ ਗਿੱਲ ਦੀ ਪਤਨੀ ਬੀਬੀ ਸਰਬਜੀਤ ਕੌਰ ਗਿੱਲ ਨੇ ਵਾਰਡ ਨੰਬਰ 49, ਜਨਤਾ ਨਗਰ ਸਮਾਲ ਸਕੇਲ ਮੈਨੂੰਫ਼ੈਕਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਦੀ ਪਤਨੀ ਬੀਬੀ ਜਸਪ੍ਰੀਤ ਕੌਰ ਠੁਕਰਾਲ ਨੇ ਵਾਰਡ ਨੰਬਰ 39, ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਸੰਧੂੁ ਦੀ ਪਤਨੀ ਐਡਵੋਕੇਟ ਮਨਦੀਪ ਕੌਰ ਸੰਧੂ ਨੇ ਵਾਰਡ ਨੰਬਰ 13, ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਦੀ ਨਜ਼ਦੀਦੀ ਰਿਸ਼ਤੇਦਾਰ ਤੇ ਅਕਾਲੀ ਦਲ ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਭੋਲਾ ਦੀ ਪਤਨੀ ਬਲਜੀਤ ਕੌਰ ਵਾਰਡ ਨੰਬਰ 45, ਸਾਬਕਾ ਡਿਪਟੀ ਮੇਅਰ ਆਰ.ਡੀ. ਸ਼ਰਮਾ ਦੀ ਮਾਤਾ ਪ੍ਰੇਮ ਲਤਾ ਸ਼ਰਮਾ ਨੇ ਵਾਰਡ ਨੰਬਰ 89, ਭਾਜਪਾ ਆਗੂ ਸਰਬਜੀਤ ਸਿੰਘ ਕਾਕਾ ਦੀ ਪਤਨੀ ਅਮਨਦੀਪ ਕੌਰ ਕਾਕਾ ਨੇ ਵਾਰਡ ਨੰਬਰ 51, ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਤਨਵੀਰ ਸਿੰਘ ਧਾਲੀਵਾਲ ਨੇ ਵਾਰਡ ਨੰਬਰ 70, ਭਾਜਪਾ ਆਗੂ ਪਰਮਿੰਦਰ ਮਹਿਤਾ ਨੇ ਵਾਰਡ ਨੰਬਰ 60, ਭਾਵਾਧਸ ਆਗੂ ਵਿਜੇ ਦਾਨਵ ਦੀ ਸਪੁੱਤਰੀ ਦਿਵਿਆ ਦਾਨਵ ਨੇ ਵਾਰਡ ਨੰਬਰ 1 ਤੇ ਲਿਪ ਆਗੂ ਗੁਰਪ੍ਰੀਤ ਸਿੰਘ ਖੁਰਾਣਾ ਨੇ ਵਾਰਡ ਨੰਬਰ 62 ਤੋਂ ਨਾਮਜ਼ਦਗੀਆਂ ਦਾਖ਼ਲ ਕਰਵਾਈਆਂ।

ਅਗਲੇ ਪਨੇ ਤੇ ਪੜ੍ਹੋ ਪੂਰੀ ਖ਼ਬਰ

  • 534
    Shares

LEAVE A REPLY