ਸੀਤ ਲਹਿਰ ਕਰਕੇ ਲੁਧਿਆਣਵੀ ਹੋਏ ਬੇਹਾਲ


 Cold Wave

ਲੁਧਿਆਣਾ – ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ‘ਚ ਬੀਤੀ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਸੀਤ ਲਹਿਰ ਦਾ ਦਬਦਬਾ ਬਰਕਰਾਰ ਰਹਿਣ ਨਾਲ ਲੁਧਿਆਣਵੀ ਬੇਹਾਲ ਹੋ ਗਏ ਹਨ। ਸਵੇਰ ਤੋਂ ਲੈ ਕੇ ਦੁਪਹਿਰ ਤੱਕ ਆਸਮਾਨ ‘ਤੇ ਬੱਦਲ ਛਾਏ ਰਹਿਣ ਨਾਲ ਸੂਰਜ ਦੇਵਤਾ ਦੀ ਲੁਕਣ-ਮਿਟੀ ਦੀ ਖੇਡ ਜਾਰੀ ਰਹੀ। ਖਿੜ-ਖਿੜਾਉਂਦੀ ਧੁੱਪ ਨਾ ਹੋਣ ਕਾਰਨ ਲੋਕ ਠੰਡ ਨਾਲ ਕੰਬਦੇ ਰਹੇ। ਗਰੀਬ ਤੇ ਮਿਹਨਤ ਮਜ਼ਦੂਰੀ ਕਰਨ ਵਾਲੇ ਸੀਤ ਲਹਿਰ ਦੇ ਕਹਿਰ ਤੋਂ ਬਚਣ ਲਈ ਸੜਕਾਂ ਕੰਢੇ ਅੱਗ ਬਾਲ ਕੇ ਕੁਝ ਰਾਹਤ ਪਾਉਣ ਦਾ ਯਤਨ ਕਰਦੇ ਨਜ਼ਰ ਆਏ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਵੱਧ ਤੋਂ ਵੱਧ ਤਾਪਮਾਨ 20 ਤੇ ਘੱਟੋ-ਘੱਟ 3.5 ਡਿਗਰੀ ਸੈਲਸੀਅਸ ਰਿਹਾ। ਸਵੇਰ ਸਮੇਂ ਹਵਾ ‘ਚ ਨਮੀ ਦੀ ਮਾਤਰਾ 97 ਤੇ ਸ਼ਾਮ ਨੂੰ 45 ਫੀਸਦੀ ਰਹੀ। ਮੌਸਮ ਮਾਹਰਾਂ ਨੇ ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਤੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਕੋਹਰਾ ਪੈਣ ਦੀ ਵੀ ਸੰਭਾਵਨਾ ਪ੍ਰਗਟ ਕੀਤੀ ਹੈ।

 


LEAVE A REPLY