ਲੁਧਿਆਣਾ ਦੀ ਰਸਵੀਨ ਕੌਰ ਨੇ ਪੀ.ਸੀ.ਐੱਸ. ਜੁਡੀਸ਼ੀਅਲ ਦੀ ਪ੍ਰੀਖਿਆ ਪਾਸ ਕਰ ਕੇ ਆਪਣਾ ਸੁਪਨਾ ਕੀਤਾ ਪੂਰਾ


Ludhiana Student Rashveen Kaur passes PCS Exam

ਲੁਧਿਆਣਾ -ਹੌਸਲਿਆਂ ਦੀ ਉਡਾਰੀ ਕਦੇ ਨਾਕਾਮਯਾਬ ਨਹੀਂ ਹੁੰਦੀ। ਇਹ ਕਹਾਵਤ ਸੱਚ ਕਰ ਦਿਖਾਈ ਹੈ ਲੁਧਿਆਣਾ ਦੀ ਰਸਵੀਨ ਕੌਰ ਨੇ, ਜਿਸ ਨੇ ਪੀ.ਸੀ.ਐੱਸ. (ਜੁਡੀਸ਼ੀਅਲ) ਦੇ ਇਮਤਿਆਨ ਵਿਚ ਕਾਮਯਾਬੀ ਹਾਸਲ ਕਰ ਕੇ ਆਪਣੇ ਸੁਪਨੇ ਨੂੰ ਪੂਰਾ ਕਰ ਲਿਆ ਹੈ।ਕਈ ਸਿੱਖਿਆ ਸੰਸਥਾਵਾਂ ਨਾਲ ਜੁਡ਼ੇ ਲੁਧਿਆਣਾ ਨਿਵਾਸੀ ਪ੍ਰਭਕਿਰਣ ਸਿੰਘ ਦੀ ਇਸ ਹੋਣਹਾਰ ਬੇਟੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਕਾਨੂੰਨ ਦੀ ਪਡ਼੍ਹਾਈ ਆਪਣੀ ਮਿਹਨਤ ਦੇ ਜ਼ੋਰ ’ਤੇ ਪੰਜਾਬ ਸਕੱਤਰੇਤ ਚੰਡੀਗਡ਼੍ਹ ਵਿਚ ਲਾਅ ਅਫਸਰ ਦੀ ਨੌਕਰੀ ਹਾਸਲ ਕਰ ਲਈ ਅਤੇ ਇਨ੍ਹਾਂ ਦਾ ਵਿਆਹ 2012 ਬੈਚ ਦੇ ਜੱਜ ਸ. ਇੰਦਰਜੀਤ ਸਿੰਘ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਨਾਲ ਹੋ ਗਿਆ ਪਰ ਇਨ੍ਹਾਂ ਨੇ ਇਹ ਲਾਅ ਅਫਸਰ ਦੀ ਨੌਕਰੀ ਇਸ ਲਈ ਛੱਡ ਦਿੱਤੀ ਕਿਉਂਕਿ ਇਨ੍ਹਾਂ ਦਾ ਸੁਪਨਾ ਜੱਜ ਬਣਨ ਦਾ ਸੀ।

ਅਗਸਤ/ਸਤੰਬਰ 2018 ਵਿਚ ਪੰਜਾਬ ਜੁਡੀਸ਼ੀਅਲ ਸਰਵਿਸਿਜ਼ ਦਾ ਇਮਤਿਹਾਨ ਹੋਣ ਵਾਲਾ ਸੀ ਤਾਂ ਰਸਵੀਨ ਕੌਰ ਦੀ ਬੇਟੀ ਕੇਵਲੀ ਤਿੰਨ-ਚਾਰ ਮਹੀਨੇ ਦੀ ਸੀ ਪਰ ਇਨ੍ਹਾਂ ਦੇ ਸਹੁਰਾ ਸ. ਕਸ਼ਮੀਰ ਸਿੰਘ ਅਤੇ ਸੱਸ ਮਨਜੀਤ ਕੌਰ ਨੇ ਜਿੱਥੇ ਰਸਵੀਨ ਕੌਰ ਦਾ ਹੌਸਲਾ ਬਣਾਈ ਰੱਖਿਆ, ਉਥੇ ਪਤੀ ਸ. ਇੰਦਰਜੀਤ ਸਿੰਘ ਨੇ ਇਨ੍ਹਾਂ ਨੂੰ ਪਡ਼੍ਹਨ-ਲਿਖਣ ਦੇ ਕਈ ਗੁਰ ਸਿਖਾਏ ਜਨ੍ਹਿਾਂ ਨੇ ਇਮਤਿਹਾਨ ਦੇ ਸਮੇਂ ਰਸਵੀਨ ਕੌਰ ਨੂੰ ਬਹੁਤ ਲਾਭ ਪਹੁੰਚਾਇਆ ਅਤੇ ਦੂਜੇ ਪਾਸੇ ਇਨ੍ਹਾਂ ਦੀ ਮਾਤਾ ਵਰਿੰਦਰ ਕੌਰ ਜੋਤਿਸ਼ਾਚਾਰੀਆ ਨੇ ਬੇਟੀ ਦੀ ਛੋਟੀ ਜਿਹੀ ਮਾਸੂਮ ਬੱਚੀ ਦਾ ਧਿਆਨ ਹੀ ਨਹੀਂ ਰੱਖਿਆ, ਸਗੋਂ ਉਨ੍ਹਾਂ ਵੱਲੋਂ ਦਿੱਤੀ ਗਈ ਸਿੱਖਿਆ ਵੀ ਰਸਵੀਨ ਕੌਰ ਲਈ ਮਦਦਗਾਰ ਸਾਬਤ ਹੋਈ। ਵਿਆਹ ਉਪਰੰਤ ਵੀ ਰੋਜ਼ਾਨਾ 18 ਤੋਂ 20 ਘੰਟਿਆਂ ਤੱਕ ਪਡ਼੍ਹਨ ਵਾਲੀ ਰਸਵੀਨ ਕੌਰ ਨੇ ਸਾਬਤ ਕਰ ਦਿਖਾਇਆ ਕਿ ਬੇਟੀਆਂ ਵੀ ਆਪਣੇ ਖਾਨ ਦਾਨ ਦਾ ਨਾਂ ਰੌਸ਼ਨ ਕਰਨ ਦੇ ਸਮਰੱਥ ਹਨ। ਸੱਚ ਹੈ ਕਿ ਜੇਕਰ ਕਿਸੇ ਦੇ ਕੋਲ ਸੁਪਨਿਆਂ ਦਾ ਪਿੱਛਾ ਕਰਨ ਦੀ ਹਿੰਮਤ ਹੈ ਤਾਂ ਸਾਰੇ ਸੁਪਨੇ ਸੱਚ ਹੋ ਸਕਦੇ ਹਨ।

  • 7
    Shares

LEAVE A REPLY