ਲੁਧਿਆਣਾ ਦੇ ਵਿਦਿਆਰਥੀਆਂ ਦਾ ਬੀ.ਸੀ.ਏ.ਸਮੈਸਟਰ ਚੌਥਾਂ ਦਾ ਨਤੀਜਾ ਰਿਹਾ ਸ਼ਾਨਦਾਰ


 

BCA 4th Semester Students Outshine in Panjab University Exam

ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ ਲੁਧਿਆਣਾ ਵਿਖੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋੰ ਐਲਾਨੇ ਬੀ.ਸੀ.ਏ. ਸਮੈਸਟਰ ਚੋਥਾ (ਮਈ 2019) ਦਾ ਨਤੀਜਾ ਸ਼ਾਨਦਾਰ ਰਿਹਾ । ਬੀ. ਸੀ. ਏ ਭਾਗ ਚੌਥਾ ਦੀ ਪਰਵਿੰਦਰ ਕੌਰ ਨੇ 85.6% ਅੰਕ ਪ੍ਰਾਪਤ ਕਰਕੇ ਕਾਲਜ ਵਿੱਚ ਪਹਿਲਾ ,ਅੰਕਿਤਾ ਨੇ 84.8%ਅੰਕ ਪ੍ਰਾਪਤ ਕਰਕੇ ਕਾਲਜ ਵਿੱਚ ਦੂਸਰਾ ਅਤੇ ਸਿਮਰਨਪ੍ਰੀਤ ਕੌਰ ਨੇ 82.66% ਅੰਕ ਪ੍ਰਾਪਤ ਕਰਕੇ ਕਾਲਜ ਵਿੱਚ ਤੀਜਾ ਸਥਾਨ ਹਾਸਲ ਕੀਤਾ। ।

ਕਾਲਜ ਪ੍ਰਿੰਸੀਪਲ ਡਾ.(ਸ਼੍ਰੀਮਤੀ ) ਕਿਰਨਦੀਪ ਕੌਰ, ਕਾਲਜ ਦੇ ਪ੍ਰਧਾਨ ਸ. ਸਵਰਨ ਸਿੰਘ ਜੀ, ਸਕੱਤਰ ਸ. ਕੰਵਲਇੰਦਰ ਸਿੰਘ ਜੀ ਨੇ ਅਧਿਆਪਕਾਂ ਦੀ ਯੋਗ ਅਗਵਾਈ ਅਤੇ ਵਿਦਿਆਰਥਣਾਂ ਦੀ ਅਣਥੱਕ ਮਿਹਨਤ ਸਦਕਾ ਆਪਣੇ ਟੀਚੇ ਦੀ ਪ੍ਰਾਪਤੀ ਲਈ ਵਧਾਈ ਦਿੱਤੀ। ਉਹਨਾਂ ਨੇ ਵਿਦਿਆਰਥਣਾਂ ਦੇ ਵਧੀਆ ਭਵਿੱਖ ਲਈ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ ।


LEAVE A REPLY