ਬਠਿੰਡਾ ਚ ਲੁਧਿਆਣਾ ਦੇ ਨੌਜਵਾਨ ਦਾ ਹੋਇਆ ਕਤਲਬਠਿੰਡਾ ਸ਼ਹਿਰ ਦੇ ਮਲੋਟ ਰੋਡ ਨੇੜੇ ਫਲਾਈਓਵਰ ‘ਤੇ ਨੌਜਵਾਨ ਦੀ ਗੋਲ਼ੀਆਂ ਵਿੰਨ੍ਹੀ ਲਾਸ਼ ਬਰਾਮਦ ਹੋਈ ਹੈ। ਨੌਜਵਾਨ ਦੀ ਸ਼ਨਾਖ਼ਤ ਰੁਪਿੰਦਰ ਸਿੰਘ ਵਜੋਂ ਹੋਈ ਹੈ। ਸਵੇਰ ਸਮੇਂ ਪੁਲ਼ ਤੋਂ ਲੰਘਣ ਵਾਲੇ ਰਾਹਗੀਰਾਂ ਨੇ ਲਾਸ਼ ਵੇਖ ਕੇ ਪੁਲਿਸ ਨੂੰ ਸੂਚਿਤ ਕੀਤਾ। ਰੁਪਿੰਦਰ ਸਿੰਘ ਦੇ ਸਿਰ ਵਿੱਚ ਗੋਲ਼ੀ ਵੱਜੀ ਹੈ। ਘਟਨਾ ਸਥਾਨ ਤੋਂ ਪੁਲਿਸ ਨੂੰ ਇੱਕ ਗੋਲ਼ੀ ਤੇ ਰੌਂਦ ਵੀ ਬਰਾਮਦ ਹੋਇਆ ਹੈ।

ਪਰ ਫਿਲਹਾਲ ਕੋਈ ਅਜਿਹਾ ਸਬੂਤ ਨਹੀਂ ਮਿਲਿਆ ਜਿਸ ਨਾਲ ਵਾਰਦਾਤ ਦੇ ਕਾਰਨਾਂ ਦਾ ਖੁਲਾਸਾ ਹੋ ਸਕੇ।ਨੌਜਵਾਨ ਕੋਲੋਂ ਉਸ ਦਾ ਆਧਾਰ ਕਾਰਡ ਬਰਾਮਦ ਹੋਇਆ ਹੈ, ਜਿਸ ‘ਤੇ ਲੁਧਿਆਣਾ ਦਾ ਪਤਾ ਲਿਖਿਆ ਹੋਇਆ ਹੈ। ਮ੍ਰਿਤਕ ਦੇ ਆਧਾਰ ਕਾਰਡ ਮੁਤਾਬਕ ਉਸ ਦੀ ਉਮਰ ਸਿਰਫ 18 ਸਾਲ ਦੀ ਹੀ ਸੀ ਤੇ ਛੋਟੀ ਉਮਰੇ ਅਜਿਹੀ ਵਾਰਦਾਤ ਦਾ ਸ਼ਿਕਾਰ ਹੋਣਾ ਬਹੁਤ ਸਵਾਲ ਖੜ੍ਹੇ ਕਰਦੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।


LEAVE A REPLY