ਜ਼ਿਲਾ ਲੁਧਿਆਣਾ ਵਿੱਚ 28 ਸਬ ਸੈਂਟਰ ਹੋਣਗੇ ਹੈੱਲਥ ਵੈੱਲਨੈੱਸ ਸੈਂਟਰ ਵਜੋਂ ਵਿਕਸਤ, ਡਾਕਟਰਾਂ ਦੀ ਘਾਟ ਨਾਲ ਜੂਝ ਰਹੇ ਦੂਰ-ਦੁਰਾਡੇ ਖੇਤਰਾਂ ਵਿੱਚ ਸਿਹਤ ਸਹੂਲਤਾਂ ਦਾ ਹੋਵੇਗਾ ਵਾਧਾ


Ludhiana to Develop 28 Sub Centers as Health Wellness Centers

ਲੁਧਿਆਣਾ – ਲੋਕਾਂ ਨੂੰ ਸਿਹਤ ਸਹੂਲਤਾਂ ਉਨਾਂ ਦੇ ਦਰਾਂ ‘ਤੇ ਮੁਹੱਈਆ ਕਰਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 2950 ਦੇ ਕਰੀਬ ‘ਹੈੱਲਥ ਵੈੱਲਨੈੱਸ ਸੈਂਟਰ’ ਖੋਲੋ ਜਾਣੇ ਹਨ,ਜਿਨਾਂ ਨੂੰ ਚਲਾਉਣ ਲਈ ਨਰਸਿੰਗ ਅਫ਼ਸਰਾਂ (ਸਟਾਫ਼ ਨਰਸਾਂ) ਨੂੰ ਬਕਾਇਦਾ ਓ. ਪੀ. ਡੀ. ਕਰਨ ਦੀ ਸਿਖ਼ਲਾਈ ਦਿੱਤੀ ਜਾ ਰਹੀ ਹੈ। ਇਹ ਸੈਂਟਰ ਸ਼ੁਰੂ ਹੋਣ ਨਾਲ ਜਿੱਥੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਚੱਲ ਰਹੇ ਸਬ ਸੈਂਟਰਾਂ ਅਤੇ ਪ੍ਰਾਇਮਰੀ ਸਿਹਤ ਕੇਂਦਰਾਂ ਨੂੰ ਮਜ਼ਬੂਤੀ ਮਿਲੇਗੀ, ਉਥੇ ਹੀ ਡਾਕਟਰਾਂ ਦੀ ਘਾਟ ਨਾਲ ਜੂਝ ਰਹੀਆਂ ਸਰਕਾਰੀ ਸਿਹਤ ਸੰਸਥਾਵਾਂ ਨਾਲ ਲੋਕ ਵਧੇਰੇ ਵਿਸ਼ਵਾਸ਼ ਨਾਲ ਜੁੜਨਗੇ।

ਸਿਵਲ ਸਰਜਨ ਡਾ. ਪਰਵਿੰਦਰਪਾਲ ਸਿੰਘ ਸਿੱਧੂ ਤੋਂ ਮਿਲੀ ਜਾਣਕਾਰੀ ਅਨੁਸਾਰ ਪਹਿਲੇ ਗੇੜ ਵਿੱਚ ਸੂਬੇ ਭਰ ਵਿੱਚ ਇਸ ਸਾਲ ਦੇ ਅੰਤ ਤੱਕ 240 ਸੈਂਟਰ ਚਾਲੂ ਕੀਤੇ ਜਾਣੇ ਹਨ, ਜਿਨਾਂ ਵਿੱਚੋਂ ਜ਼ਿਲਾ ਲੁਧਿਆਣਾ ਵਿੱਚ ਕੁੱਲ 28 ਸੈਂਟਰ ਖੋਲੋ ਜਾਣੇ ਹਨ। ਜ਼ਿਲੇ ਵਿੱਚ ਪਹਿਲਾਂ ਹੀ ਚੱਲ ਰਹੇ ਸਬ ਸੈਂਟਰਾਂ ਨੂੰ ਬੁਨਿਆਦੀ ਸਹੂਲਤਾਂ ਨਾਲ ਲੈੱਸ ਕਰਕੇ ਵੈੱਲਨੈੱਸ ਸੈਂਟਰਾਂ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਬ੍ਰਿਜ ਪ੍ਰੋਗਰਾਮ ਤਹਿਤ ਜ਼ਿਲਾ ਲੁਧਿਆਣਾ ਵਿੱਚ ਡਾ. ਕੁਲਵੰਤ ਸਿੰਘ ਦੀ ਅਗਵਾਈ ਵਿੱਚ 28 ਨਰਸਿੰਗ ਅਫ਼ਸਰਾਂ (ਸਟਾਫ਼ ਨਰਸਾਂ) ਨੂੰ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਵੱਲੋਂ 6 ਮਹੀਨੇ ਦੀ ਕਮਿਊਨਿਟੀ ਹੈੱਲਥ ਅਫ਼ਸਰ ਵਜੋਂ ਸਿਖ਼ਲਾਈ ਦਿੱਤੀ ਜਾ ਰਹੀ ਹੈ। ਇਹ ਸਿਖ਼ਲਾਈ ਜੂਨ 2018 ਵਿੱਚ ਮੁਕੰਮਲ ਹੋ ਜਾਵੇਗੀ। ਸਿਖ਼ਲਾਈ ਉਪਰੰਤ 1 ਅਕਤੂਬਰ, 2018 ਤੋਂ ਇਨਾਂ ਕਮਿਊਨਿਟੀ ਹੈੱਲਥ ਅਫ਼ਸਰਾਂ ਨੂੰ ਇਨਾਂ ਵੈੱਲਨੈੱਸ ਸੈਂਟਰਾਂ ਵਿੱਚ ਤਾਇਨਾਤ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸਿਹਤ ਵਿਭਾਗ ਨੂੰ ਡਾਕਟਰਾਂ ਦੀ ਕਮੀ ਵੱਡੇ ਪੱਧਰ ‘ਤੇ ਦਰਪੇਸ਼ ਹੈ, ਜੋ ਡਾਕਟਰ ਹਨ ਵੀ, ਉਹ ਪੇਂਡੂ ਖੇਤਰਾਂ ਵਿੱਚ ਜਾਂ ਸ਼ਹਿਰੀ ਖੇਤਰਾਂ ਦੇ ਮੁੱਢਲੇ ਸਿਹਤ ਕੇਂਦਰਾਂ ਵਿੱਚ ਕੰਮ ਕਰਨ ਤੋਂ ਕਤਰਾਉਂਦੇ ਹਨ। ਇਸੇ ਪਾੜੇ (ਗੈਪ) ਨੂੰ ਭਰਨ ਲਈ ਪੰਜਾਬ ਸਰਕਾਰ ਵੱਲੋਂ ਬ੍ਰਿਜ ਪ੍ਰੋਗਰਾਮ ਤਹਿਤ ਨਰਸਿੰਗ ਅਫ਼ਸਰਾਂ (ਸਟਾਫ਼ ਨਰਸਾਂ) ਨੂੰ ਕਮਿਊਨਿਟੀ ਹੈੱਲਥ ਅਫ਼ਸਰ ਵਜੋਂ ਸਿਖ਼ਲਾਈ ਦੇਣ ਦਾ ਫੈਸਲਾ ਲਿਆ ਗਿਆ ਹੈ। ਕਮਿਊਨਿਟੀ ਹੈੱਲਥ ਅਫ਼ਸਰ ਨੂੰ ਇਹ ਸਿਖ਼ਲਾਈ ਲੁਧਿਆਣਾ ਸਮੇਤ, ਜਲੰਧਰ, ਬਠਿੰਡਾ, ਪਟਿਆਲਾ, ਅਜੀਤਗੜ, ਸ੍ਰੀ ਅੰਮ੍ਰਿਤਸਰ ਸਾਹਿਬ, ਫਰੀਦਕੋਟ ਅਤੇ ਗੁਰਦਾਸਪੁਰ ਵਿਖੇ ਦਿੱਤੀ ਜਾ ਰਹੀ ਹੈ। ਸਿਖ਼ਲਾਈ ਦੇਣ ਵਾਲੇ ਅਕਾਦਮਿਕ ਕੌਂਸਲਰਾਂ (ਸਿਵਲ ਹਸਪਤਾਲ ਦੇ ਡਾਕਟਰ) ਨੂੰ ਇਸ ਤੋਂ ਪਹਿਲਾਂ ਦਿੱਲੀ ਅਤੇ ਚੰਡੀਗੜ ਵਿਖੇ ਸਿਖ਼ਲਾਈ ਦਿੱਤੀ ਗਈ ਸੀ।

ਅਗਲੇ ਪਣੇ ਤੇ ਪੜੋ ਪੂਰੀ ਖਬਰ
  • 1
    Share

LEAVE A REPLY