ਲੁਧਿਆਣਾ ਰੇਲਵੇ ਸਟੇਸ਼ਨ ਨੇੜੇ ਮਾਲਵਾ ਐਕਸਪ੍ਰੈੱਸ ਦਾ ਪਾਰਟ ਉਖਡ਼ਿਆ, ਡਰੇਲਮੈਂਟ ਹੋਣੋ ਬਚੀ


Malwa Express Train's Part Failure during Departing from Ludhiana Railway Station

ਲੁਧਿਆਣਾ – ਕੱਟਡ਼ਾ ਤੋਂ ਇੰਦੌਰ ਜਾਣ ਵਾਲੀ ਟਰੇਨ ਮਾਲਵਾ ਐਕਸਪ੍ਰੈੱਸ ਦੇ ਇਕ ਡੱਬੇ ਦਾ ਪਾਰਟ ਉੱਖਡ਼ ਕੇ ਲਟਕ ਗਿਆ, ਜਿਸ ਨੂੰ ਸਮੇਂ ਸਿਰ ਰੇਲ ਕਰਮਚਾਰੀਆਂ ਨੇ ਦੇਖ ਕੇ ਟਰੇਨ ਨੂੰ ਰੁਕਵਾ ਲਿਆ, ਜੇਕਰ ਅਜਿਹਾ ਨਾ ਹੁੰਦਾ ਤਾਂ ਟਰੇਨ ਦਾ ਡੱਬਾ ਡਰੇਲਮੈਂਟ ਵੀ ਹੋ ਸਕਦਾ ਸੀ।ਜਾਣਕਾਰੀ ਅਨੁਸਾਰ ਮਾਤਾ ਵੈਸ਼ਨੋ ਦੇਵੀ ਕੱਟਡ਼ਾ ਸਟੇਸ਼ਨ ਤੋਂ ਇੰਦੌਰ ਜਾਣ ਲਈ ਟਰੇਨ ਨੰ. 12920 ਮਾਲਵਾ ਐਕਸਪ੍ਰੈੱਸ ਅਜੇ ਲੁਧਿਆਣਾ ਸਟੇਸ਼ਨ ਤੋਂ ਰਵਾਨਾ ਹੀ ਹੋਈ ਸੀ ਕਿ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਨੇਡ਼ੇ ਸਥਿਤ ਗੁੰਮਟੀ ਨੇਡ਼ੇ ਬੈਠੇ ਕੈਰੇਜ ਐਂਡ ਵੈਗਨ ਵਿਭਾਗ ਦੇ ਕਰਮਚਾਰੀਆਂ ਨੇ ਟਰੇਨ ਦੇ ਇਕ ਡੱਬੇ ਦਾ ਕਲਪੁਰਜਾ ਲਟਕਦਾ ਦੇਖ ਲਿਆ ਅਤੇ ਸਮੇਂ ਸਿਰ ਪਾਵਰ ਕੈਬਿਨ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਤੇ ਟਰੇਨ ਦੇ ਗਾਰਡ ਨੂੰ ਵੀ ਇਸ ਸਬੰਧ ਵਿਚ ਇਸ਼ਾਰਾ ਦਿੱਤਾ, ਜਿਸ ਕਾਰਨ ਤੁਰੰਤ ਟਰੇਨ ਨੂੰ ਰੋਕ ਲਿਆ ਗਿਆ। ਮੁਰੰਮਤ ਕਰਵਾ ਕੇ ਤਕਰੀਬਨ 45 ਮਿੰਟ ਬਾਅਦ ਟਰੇਨ ਨੂੰ ਮੰਜ਼ਿਲ ਵੱਲ ਰਵਾਨਾ ਕੀਤਾ ਗਿਆ।


LEAVE A REPLY