ਪ੍ਰਸ਼ਾਸਨ ਖਿਲਾਫ ਵਿਰੋਧ ਕਰ ਰਿਹਾ ਨੌਜਵਾਨ ਕਰੰਟ ਨਾਲ ਬੁਰੀ ਤਰ੍ਹਾਂ ਝੁਲਸਿਆ


ਲੁਧਿਆਣਾ –  ਸਥਾਨਿਕ ਗਿਆਸਪੁਰਾ ‘ਚ ਸ਼ਹਿਰੀ ਗਰੀਬਾਂ ਲਈ ਨਗਰ ਨਿਗਮ ਵੱਲੋ ਬਣਾਏ ਫਲੈਟ ‘ਤੇ ਨਜਾਇਜ਼ ਕਬਜਾ ਕਰਕੇ ਬੈਠੇ ਲੋਕਾਂ ਤੋਂ ਵੀਰਵਾਰ ਨੂੰ ਫਲੈਟ ਖਾਲੀ ਕਰਵਾਉਣ ਗਏ ਐਕਸੀਅਨ ਕਰਮਜੀਤ ਸਿੰਘ ਦੀ ਅਗਵਾਈ ਹੇਠ ਗਈ ਨਗਰ ਨਿਗਮ ਦੀ ਟੀਮ ‘ਤੇ ਨਜਾਇਜ਼ ਕਬਜਾ ਧਾਰਕਾਂ ‘ਤੇ ਉਨ੍ਹਾਂ ਦੇ ਸਮਰਥਕਾਂ ਨੇ ਹਮਲਾ ਕਰਕੇ ਐਕਸੀਅਨ ਸਮੇਤ ਟੀਮ ਦੇ ਮੈਂਬਰਾਂ ਦੀ ਭਾਰੀ ਕੁੱਟਮਾਰ ਕੀਤੀ ਅਤੇ ਸਰਕਾਰੀ ਗੱਡੀਆਂ ਭੰਨ ਦਿਤੀਆਂ । ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਨਗਰ ਨਿਗਮ ਦੀ ਟੀਮ ਅਤੇ ਪੁਲਿਸ ਕਰਮਚਾਰੀਆਂ ਤੇ ਪਥਰਾਅ ਵੀ ਕੀਤਾ । ਸਥਿਤੀ ਉਸ ਵਕਤ ਵਿਗੜ ਗਈ ਜਦੋਂ ਨਗਰ ਨਿਗਮ ਦੀ ਕਾਰਵਾਈ ਦਾ ਵਿਰੋਧ ਕਰਦੇ ਹੋਏ ਸੰਨੀ ਨਾਮਕ ਨੌਜਵਾਨ ਬਿਜਲੀ ਦੇ ਖੰਬੇ ਤੇ ਚੜ ਗਿਆ ਅਤੇ ਕਾਰਵਾਈ ਨਾ ਬੰਦ ਕਰਨ ਤੇ ਬਿਜਲੀ ਦੀਆਂ ਨੰਗੀਆਂ ਤਾਰਾਂ ਨੂੰ ਫੜਨ ਦੀ ਧਮਕੀ ਦੇਣੀ ਸ਼ੁਰੂ ਕਰ ਦਿੱਤੀ । ਜਿਸ ਨੂੰ ਰੋਕਣ ਲਈ 2 ਵਿਅਕਤੀਆਂ ਨੇ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਘਬਰਾ ਕੇ ਨੌਜਵਾਨ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ ਅਤੇ ਜਖਮੀ ਹੋ ਜਮੀਨ ਤੇ ਡਿਗ ਗਿਆ ਜਿਸ ਤੋਂ ਬਾਅਦ ਲੋਕ ਭੜਕ ਉਥੇ ਉਨ੍ਹਾਂ ਨੇ ਨਗਰ ਨਿਗਮ ਅਤੇ ਪੁਲਿਸ ਕਾਰਮਚਗਾਰੀਆ ਉਤੇ ਐਕਸੀਅਨ ਕਰਮਜੀਤ ਸਿੰਘ ਅਤੇ ਐਸ.ਡੀ.ਓ ਨੂੰ ਘੇਰ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਕੁਝ ਨੌਜਵਾਨਾਂ ਨੇ ਅਧਿਕਾਰੀਆਂ ‘ਤੇ ਹਥਿਆਰ ਨਾਲ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ । ਫਿਲਹਾਲ ਨੌਜਵਾਨ ਨੂੰ ਹਸਪਤਾਲ ਲਿਜਾਇਆ ਜਾ ਗਿਆ ਹੈ ਅਤੇ ਲੋਕਾਂ ਦਾ ਪ੍ਰਦਰਸ਼ਨ ਖਬਰ ਲਿਖੇ ਜਾਣ ਤੱਕ ਜਾਰੀ ਹੈ।

  • 288
    Shares

LEAVE A REPLY