ਇਕੋ ਨੌਜਵਾਨ ਨੇ ਇੱਕ ਦਿਨ ਚ ਜਿੱਤੀਆਂ 3 ਲਾਟਰੀਆਂ, ਮਿਲੇ 36 ਕਰੋੜ


Jackpot

ਕੈਲੀਫੋਰਨੀਆ – ਅਮਰੀਕਾ ਦੇ ਨਿਊਜਰਸੀ ਵਿੱਚ ਰਹਿਣ ਵਾਲੇ ਰਾਬਰਟ ਸਟੀਵਰਟ ਨੇ ਮਹਿਜ਼ 24 ਘੰਟਿਆਂ ਅੰਦਰ ਤਿੰਨ ਲਾਟਰੀਆਂ ਜਿੱਤੀਆਂ। ਇਨਾਮ ਵਿੱਚ ਉਸ ਨੂੰ 50 ਲੱਖ 600 ਡਾਲਰ (ਕਰੀਬ 36.24 ਕਰੋੜ ਰੁਪਏ) ਤੋਂ ਵੱਧ ਦੀ ਰਕਮ ਮਿਲੀ ਹੈ। ਇਸੇ ਸਾਲ 2 ਅਗਸਤ ਨੂੰ ਉਸ ਦੀ ਕਿਸਮਤ ਚਮਕੀ ਸੀ ਹਾਲਾਂਕਿ ਇਸ ਦਾ ਖ਼ੁਲਾਸਾ ਹਾਲ ਹੀ ਵਿੱਚ ਕੀਤਾ ਗਿਆ ਹੈ।

ਰਿਪੋਰਟਾਂ ਮੁਤਾਬਕ 2 ਅਗਸਤ ਨੂੰ ਰਾਬਰਟ ਦਾ ਸਕਰੈਚ ਲਾਟਰੀ ਗੇਮ ਵਿੱਚ 50 ਲੱਖ ਡਾਲਰ ਦਾ ਜੈਕਪਾਟ ਲੱਗਿਆ। ਦੂਜੀ ਵਾਰ ਉਸ ਨੇ 500 ਡਾਲਰ ਤੇ ਤੀਜੀ ਕੋਸ਼ਿਸ਼ ਵਿੱਚ ਉਸ ਨੇ 100 ਡਾਲਰ ਜਿੱਤੇ। ਇੰਨੀ ਵੱਡੀ ਰਕਮ ਜਿੱਤਣ ਬਾਅਦ ਰਾਬਰਟ ਨੇ ਨਿਊਜਰਸੀ ਲਾਟਰੀ ਨੂੰ ਉਸ ਦਾ ਨਾਂ ਜਨਤਕ ਨਾ ਕਰਨ ਲਈ ਕਿਹਾ ਸੀ। ਹਾਲਾਂਕਿ ਹੁਣ ਲਾਟਰੀ ਕੰਪਨੀ ਨੇ ਉਸ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਰਾਬਰਟ ਨੇ ਕਿਹਾ ਕਿ ਇਹ ਪੈਸੇ ਉਹ ਪਰਿਵਾਰ ਤੇ ਕਰੀਬੀਆਂ ਦੀ ਮਦਦ ਲਈ ਖਰਚੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਰਾਬਰਟ 2,500 ਡਾਲਰ (ਕਰੀਬ 1.81 ਲੱਖ ਰੁਪਏ) ਦੀ ਲਾਟਰੀ ਜਿੱਤ ਚੁੱਕਿਆ ਹੈ।


LEAVE A REPLY