ਖੰਨਾ ਨੇੜੇ ਧੁੰਦ ਕਾਰਨ ਜੀਟੀ ਰੋਡ ਤੇ ਵਾਪਰਿਆ ਵੱਡਾ ਹਾਦਸਾ, ਦੋ ਦਰਜਣ ਤੋਂ ਵੱਧ ਫੱਟੜ


ਧੁੰਦ ਕਾਰਨ ਸੜਕਾਂ ਤੇ ਕਈ ਵਾਹਨ ਆਪਸ ਵਿੱਚ ਟਕਰਾ ਜਾਂਦੇ ਹਨ ਜਿਸ ਵਿੱਚ ਕਈ ਲੋਕ ਜਖਮੀ ਹੋ ਜਾਂਦੇ ਹਨ ਤੇ ਕਈ ਆਪਣੀ ਜਿੰਦਗੀ ਤੋ ਹਥ ਗਵਾ ਬੇਠਦੇ ਹਨ | ਇਸ ਸਾਲ ਸਰਦੀ ਹਲੇ ਪੂਰੀ ਤਰਾਂ ਸ਼ੁਰੂ ਨਹੀਂ ਹੋਈ ਪਰ ਸ਼ਹਿਰ ਦੇ ਬਾਹਰੀ ਇਲਾਕੇਆਂ ਵਿੱਚ ਧੁੰਧ ਅਤੇ ਠੰਡ ਵਦਨ ਲਗ ਪਈ ਹੈ| ਅੱਜ ਸਵੇਰੇ ਖੰਨਾ ਨੇੜੇ ਜੀਟੀ ਰੋਡ ਤੇ ਸੰਘਣੀ ਧੁੰਦ ਕਾਰਨ ਇਕ ਵੱਡਾ ਹਾਦਸਾ ਵਾਪਰਿਆ ਹੈ ਜਿਸ ਵਿੱਚ ਕਈ ਲੋਗ ਫੱਟੜ ਹੋ ਗਏ ਹਨ|

ਇਸ ਹਾਦਸੇ ਵਿੱਚ ਤਿੰਨ ਵਾਹਨਾਂ ਦੀ ਟੱਕਰ ਕਾਰਨ ਦੋ ਦਰਜਣ ਤੋਂ ਵੱਧ ਜਣੇ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਖੰਨਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸੰਘਣੀ ਧੁੰਦ ਕਾਰਨ ਸਵੇਰੇ ਤਕਰੀਬਨ ਅੱਠ ਕੁ ਵਜੇ ਨਿੱਜੀ ਫੈਕਟਰੀ ਦੀ ਬੱਸ ਤੇ ਟਰੱਕ ਦੀ ਟੱਕਰ ਹੋ ਗਈ। ਇਨ੍ਹਾਂ ਵਿੱਚ ਹੀ ਇੱਕ ਇਨੋਵਾ ਕਾਰ ਆ ਕੇ ਵੱਜੀ।


LEAVE A REPLY