ਕੈਂਸਰ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਲੁਧਿਆਣਾ ਵਿਚ 14 ਅਕਤੂਬਰ ਨੂੰ ਕਰਵਾਈ ਜਾਵੇਗੀ ਮੈਰਾਥਨ ਦੌੜ


Marathon Race to Aware about Cancer Disease will be held on October 14 in Ludhiana

ਲੁਧਿਆਣਾ – ਕੈਂਸਰ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਕੈਨ ਫਾਈਟ ਕੈਂਸਰ ਸੰਸਥਾ ਵਲੋਂ 14 ਅਕਤੂਬਰ ਨੂੰ ਇਕ ਮੈਰਾਥਨ ਦੌੜ ਕਰਵਾਈ ਜਾ ਰਹੀ ਹੈ ਜਿਸ ਦਾ ਮੁੱਖ ਉਦੇਸ਼ ਲੋਕਾਂ ਨੂੰ ਹਰ ਤਰ੍ਹਾਂ ਦੇ ਕੈਂਸਰ ਤੋਂ ਜਾਗਰੂਕਤਾ ਕਰਨਾ ਹੈ | ਇਹ ਵਿਚਾਰ ਜਥੇਬੰਦੀ ਦੇ ਪ੍ਰਧਾਨ ਡਾ: ਰਾਮ ਲਾਲ ਜੈਨ, ਮੈਂਬਰ ਡਾ: ਕੁਨਾਲ ਜੈਨ ਤੇ ਸਕੱਤਰ ਜਗਜੀਤ ਸੂਦ ਨੇ ਲੁਧਿਆਣਾ ‘ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਇਸ ਵੇਲੇ 25 ਔਰਤਾਂ ‘ਚੋਂ ਇਕ ਔਰਤ ਛਾਤੀ ਕੈਂਸਰ ਤੋਂ ਪੀੜ੍ਹਤ ਹੈ |

ਉਕਤ ਆਗੂਆਂ ਨੇ ਕਿਹਾ ਕਿ ਇਸ ਬੀਮਾਰੀ ਤੋਂ ਬਚਾਉਣ ਲਈ ਸਮਾਜ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਤੇ ਇਸੇ ਉਦੇਸ਼ ਨਾਲ ਹੀ ਜਥੇਬੰਦੀ ਵਲੋਂ ਉਪਰੋਕਤ ਮਿਤੀ ਨੂੰ ਸਰਾਭਾ ਨਗਰ ਸਥਿਤ ਗੁਰੂ ਨਾਨਕ ਪਬਲਿਕ ਸਕੂਲ ਤੋਂ ਸਵੇਰੇ 6.30 ਵਜੇ ਇਕ ਮੈਰਾਥਨ ਦੌੜ ਸ਼ੁਰੂ ਕੀਤੀ ਜਾਵੇਗੀ ਜਿਸ ਵਿਚ ਵੱਖ-ਵੱਖ ਸੰਸਥਾਵਾਂ ਨਾਲ ਸਬੰਧਤ 500 ਵਿਅਕਤੀ ਤੇ ਵੱਖ-ਵੱਖ ਸਕੂਲਾਂ ਨਾਲ ਸਬੰਧਤ 1000 ਵਿਦਿਆਰਥੀ ਹਿੱਸਾ ਲੈਣਗੇ | ਇਸ ਮੌਕੇ ਜਥੇਬੰਦੀ ਦੇ ਆਗੂ ਅਵਿਨਾਸ਼ ਜੈਨ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਸ੍ਰੀਮਤੀ ਦੀਪਿਕਾ ਜੈਨ, ਲਲਿਤ ਗੋਇਲ, ਸ੍ਰੀ ਤਰੁਣ, ਸੁਨੀਲ ਤਿ੍ਖਾ, ਡਾ. ਅਖਿਲੇਸ਼, ਵਰੁਣ ਮਿੱਤਲ ਨੇ ਵੀ ਸੰਬੋਧਨ ਕੀਤਾ |


LEAVE A REPLY