ਪਿੰਡ ਸਰਾਭਾ ਚ ਮਨਾਇਆ ਗਿਆ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਹਾੜਾ


 

Kartar Singh Sarabha

ਦੇਸ਼ ਲਈ ਕੁਰਬਾਨੀ ਦੇਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਵਸ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਸਰਾਭਾ ‘ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵੀ ਪਾਏ ਗਏ। ਕਰਤਾਰ ਸਿੰਘ ਸਰਾਭਾ ਦੇ ਘਰ ਨੂੰ ਪੁਰਾਤਨ ਵਿਭਾਗ ਵਲੋਂ ਸੰਭਾਲਿਆ ਜਾ ਰਿਹਾ ਹੈ ਤੇ ਦੇਵ ਸਰਾਭਾ ਵੀ ਉਨ੍ਹਾਂ ਦੇ ਘਰ ਦੀ ਦੇਖ ਰੇਖ ਕਰਦੇ ਹਨ। ਕਰਤਾਰ ਸਿੰਘ ਸਰਾਭਾ ਨੂੰ ਸ਼ਹੀਦ ਦਾ ਦਰਜਾ ਦਵਾਉਣ ਲਈ ਦੇਵ ਸਰਾਭਾ ਅਤੇ ਪਿੰਡ ਦੇ ਨੌਜਵਾਨਾਂ ਵਲੋਂ ਨਵੀਂ ਸ਼ੁਰੂ ਕੀਤੀ ਗਈ ਹੈ, ਜਿਸ ‘ਚ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਹੀਦ ਦਾ ਦਰਜਾ ਦਵਾਉਣ ਲਈ ਇਕ ਲੱਖ ਦਸਤਖਤ ਕਰਵਾਏ ਜਾ ਰਹੇ ਹਨ ਤੇ ਹੁਣ ਤੱਕ 50 ਹਜ਼ਾਰ ਦਸਤਖਤ ਉਨ੍ਹਾਂ ਵਲੋਂ ਕਰਵਾਏ ਜਾ ਚੁੱਕੇ ਹਨ।

ਦੇਵ ਸਰਾਭਾ ਨੇ ਦੱਸਿਆ ਕਿ ਕਿਵੇਂ ਕਰਤਾਰ ਸਿੰਘ ਸਰਾਭਾ ਨੇ ਆਪਣੀ ਜ਼ਿੰਦਗੀ ਦੀ ਮੁੱਢਲੀ ਜੀਵਨ ਪਿੰਡ ਸਰਾਭਾ ਦੇ ਆਪਣੇ ਜੱਦੀ ਘਰ ‘ਚ ਬਿਤਾਇਆ ਸੀ ਅਤੇ ਉਸ ਤੋਂ ਬਾਅਦ ਉਹ ਪੜ੍ਹਾਈ ਲਈ ਅਮਰੀਕਾ ਚਲੇ ਗਏ ਸਨ, ਜਿੱਥੋਂ ਉਨ੍ਹਾਂ ਨੇ ਆਜ਼ਾਦੀ ਲਈ ਸੰਘਰਸ਼ ਸ਼ੁਰੂ ਕੀਤਾ ਸੀ। ਦੇਵ ਸਰਾਭਾ ਨੇ ਕਿਹਾ ਕਿ ਜੇਕਰ ਕਰਤਾਰ ਸਿੰਘ ਸਰਾਭਾ ਨੂੰ ਸ਼ਹੀਦ ਦਾ ਦਰਜਾ ਨਾ ਦਿੱਤਾ ਗਿਆ ਤਾਂ ਉਹ ਮਰਨ ਵਰਤ ‘ਤੇ ਬੈਠ ਜਾਣਗੇ।


LEAVE A REPLY