ਅਕਾਲੀਆਂ ਦੇ ਸਮੇਂ ਸ਼ੁਰੂ ਹੋਈ ਮਕੈਨੀਕਲ ਸਵੀਪਿੰਗ ‘ਤੇ ਲੱਗੀ ਰੋਕ


ਲੁਧਿਆਣਾ – ਨਗਰ ਨਿਗਮ ਦੀ ਹੈਲਥ ਬ੍ਰਾਂਚ ਦੇ ਅਫਸਰਾਂ ਵਲੋਂ ਕਮਿਸ਼ਨਰ ਨਾਲ ਹੋਈ ਮੀਟਿੰਗ ‘ਚ ਮਕੈਨੀਕਲ ਸਵੀਪਿੰਗ ਨੂੰ ਗੈਰ ਜ਼ਰੂਰੀ ਦੱਸਣ ਦੇ ਬਾਅਦ ਹੁਣ ਮੇਅਰ ਨੇ ਅਕਾਲੀਆਂ ਦੇ ਸਮੇਂ ਸ਼ੁਰੂ ਹੋਏ ਇਸ ਕੰਮ ‘ਤੇ ਰੋਕ ਲਾਉਣ ਦੇ ਹੁਕਮ ਦਿੱਤੇ ਹਨ। ਮੇਅਰ ਨੇ ਕਿਹਾ ਕਿ ਮਕੈਨੀਕਲ ਸਵੀਪਿੰਗ ਦਾ ਫਾਇਦਾ ਤਾਂ ਕਿਤੇ ਨਜ਼ਰ ਨਹੀਂ ਆ ਰਿਹਾ ਹੈ, ਹਰ ਮਹੀਨ ਕਰੋੜਾਂ ਦਾ ਬੋਝ ਜ਼ਰੂਰ ਵੱਧ ਗਿਆ ਹੈ। ਇਸ ਤਰ੍ਹਾਂ ਫੰਡ ਦੀ ਬਰਬਾਦੀ ਹੋਣ ਦਾ ਹਵਾਲਾ ਦਿੰਦੇ ਹੋਏ ਮੇਅਰ ਨੇ ਮਕੈਨੀਕਲ ਸਵੀਪਿੰਗ ਦੇ ਬਦਲੇ ਪੇਮੈਂਟ ਦੇਣ ‘ਤੇ ਰੋਕ ਲਾ ਦਿੱਤੀ ਹੈ ਤੇ ਅਫਸਰਾਂ ਨੂੰ ਅੱਗੇ ਤੋਂ ਕੰਮ ਬੰਦ ਕਰਨ ਲਈ ਕਹਿ ਦਿੱਤਾ ਹੈ। ਉਨ੍ਹਾਂ ਕਿਹਾ ਸੜਕਾਂ ‘ਤੇ ਮੈਨੂਅਲ ਸਵੀਪਿੰਗ ਕਰਵਾਈ ਜਾਵੇਗੀ, ਜਿਸ ਦੇ ਪਹਿਲਾਂ ਬਿਹਤਰ ਨਤੀਜੇ ਆ ਰਹੇ ਹਨ।


LEAVE A REPLY