ਲੁਧਿਆਣਾ ਦੇ ਧਾਂਦਰਾ ਰੋਡ ਤੇ ਸਥਿਤ ਸਕੂਲ ਵਿਚ ਲਗਾਇਆ ਗਿਆ ਮੈਡੀਕਲ ਕੈਂਪ


ਲੁਧਿਆਣਾ –  ਧਾਂਦਰਾ ਰੋਡ ਦੇ ਨਜ਼ਦੀਕ ਇੱਕ ਸਥਾਨਕ ਸਕੂਲ ਵਿੱਚ ਵੱਡਿਆਂ ਦਾ ਸਤਿਕਾਰ ਟੀਮ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ। ਇਸ ਵਿੱਚ ਸ਼ੂਗਰ ਬੀਪੀ ਜੋੜਾਂ ਦਾ ਦਰਦ ਦਿਲ ਦੀਆਂ ਬਿਮਾਰੀਆਂ ਅਤੇ ਅੱਖਾਂ ਦਾ ਚੈੱਕਅਪ ਕੈਂਪ ਅਤੇ ਐਨਕਾਂ ਫਰੀ ਦਿੱਤੀਆਂ ਗਈਆਂ ਇਸ ਕੈਂਪ ਵਿੱਚ ਟੀ ਸੀਰੀਜ਼ ਕੰਪਨੀ ਦੇ ਮਰਹੂਮ ਮਾਲਕ ਗੁਲਸ਼ਨ ਕੁਮਾਰ ਜੀ ਦੀ ਯਾਦ ਵਿੱਚ ਲਗਾਇਆ ਗਿਆ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਸੀ ਇਸ ਕੈਂਪ ਦੇ ਮੁੱਖ ਪ੍ਰਬੰਧਕ ਰਾਜੇਸ਼ ਰਾਜਾ ਅਤੇ ਕੇ ਪੀ ਰਾਣਾ ਨੇ ਕਿਹਾ ਕਿ ਇਹ ਕੈਂਪ ਉਨ੍ਹਾਂ ਲੋਕਾਂ ਲਈ ਹੈ ਜੋ ਜੋ ਕਿ ਕਿਸੇ ਕਾਰਨ ਕਰਕੇ ਆਪਣਾ ਮੈਡੀਕਲ ਚੈੱਕਅਪ ਨਹੀਂ ਕਰਵਾ ਪਾਉਂਦੇ ਇਸ ਦੇ ਲਈ ਹੀ ਇਹ ਕੈਂਪ ਲਗਾਇਆ ਗਿਆ ਹੈ। ਇਸ ਕੈਂਪ ਵਿੱਚ ਗੁਲਸ਼ਨ ਕੁਮਾਰ ਜੀ ਦੇ ਭਰਾ ਦਰਸ਼ਨ ਕੁਮਾਰ ਜੀ ਨੇ ਸ੍ਰੀ ਵਿਕਾਸ ਸੋਢੀ ਜੋ ਕਿ ਟੀ ਸੀਰੀਜ਼ ਕੰਪਨੀ ਵਿੱਚ ਬਤੌਰ ਮੈਨੇਜਰ ਹਨ ਨੂੰ ਵਿਸ਼ੇਸ਼ ਤੌਰ ਤੇ ਆਪਣੀ ਜਗ੍ਹਾ ਤੇ ਭੇਜ ਕੇ ਪੰਜਾਬੀਆਂ ਨੂੰ ਇੱਕ ਬਹੁਤ ਹੀ ਵੱਡਾ ਮਾਣ ਬਖਸ਼ਿਆ ਅਤੇ ਉਨ੍ਹਾਂ ਨੇ ਇਹ ਵੀ ਉਮੀਦ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬੀ ਇੰਡਸਟਰੀ ਇਸੇ ਤਰ੍ਹਾਂ ਹੀ ਵਧਦੀ ਫੁੱਲਦੀ ਰਹੇਗੀ ਇਸ ਤੋਂ ਬਾਅਦ ਹਲਕਾ ਆਤਮ ਨਗਰ ਦੇ ਇੰਚਾਰਜ ਸਰਦਾਰ ਕੁਲਵੰਤ ਸਿੰਘ ਸਿੱਧੂ ਨੇ ਵੀ ਉਚੇਚੇ ਤੌਰ ਤੇ ਇਸ ਮੈਡੀਕਲ ਕੈਂਪ ਵਿੱਚ ਆ ਕੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੇ ਕਿਹਾ ਕਿ ਵੱਡਿਆਂ ਦਾ ਸਤਿਕਾਰ ਟੀਮ ਵੱਲੋਂ ਕੀਤਾ ਗਿਆ ਉਪਰਾਲਾ ਬੜਾ ਹੀ ਵਧੀਆ ਹੈ ਅਤੇ ਮੈਂ ਉਮੀਦ ਕਰਦਾ ਹਾਂ ਕਿ ਇਹ ਜਿਹੇ ਉਪਰਾਲੇ ਅੱਗੇ ਵੀ ਕਰਦੇ ਰਹਿਣਗੇ ਅਤੇ ਆਮ ਲੋਕਾਂ ਦੇ ਲਈ ਇਹ ਮਸੀਹਾ ਬਣ ਕੇ ਕੰਮ ਕਰਦੇ ਰਹਿਣਗੇ ਇਸ ਪ੍ਰੋਗਰਾਮ ਵਿੱਚ ਰਾਕੇਸ਼ ਗੋਇਲ ਅਮਰਜੀਤ ਸਿੰਘ ਦੁੱਗਰੀ ਰਾਹੁਲ ਕੁਮਾਰ ਨਰੇਸ਼ ਦੁਆ ਸੁਰਿੰਦਰ ਸ਼ਾਹ ਜਸਵਿੰਦਰ ਵਾਲੀਆ ਅਜੇ ਪਾਹਵਾ ਦਵਿੰਦਰ ਸਿੰਘ ਗਰੇਵਾਲ ਡਾਕਟਰ ਰਘਵੀਰ ਸ਼ਰਮਾ ਆਈਕੇਅਰ ਮਲਟੀਪਲਿਟੀ ਹਸਪਤਾਲ ਅਤੇ ਆਈਪੀ ਸਿੰਘ ਸੁਹਾਣਾ ਹਸਪਤਾਲ ਇਨ੍ਹਾਂ ਦੀ ਸਹਾਇਤਾ ਨਾਲ ਇਹ ਕੈਂਪ ਲਗਾਇਆ ਗਿਆ।


LEAVE A REPLY