ਪੰਚਾਇਤ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਰਿਟਾਇਰ ਕਰਮਚਾਰੀਆਂ ਵੱਲੋਂ ਕੀਤੀ ਮੀਟਿੰਗ


ਲੁਧਿਆਣਾ – ਅੱਜ ਪੁਰਾਣੀ ਕਚਿਹਰੀ ਲੁਧਿਆਣਾ ਪੰਚਾਇਤ ਭਵਨ ਵਿਖੇ ਪੰਚਾਇਤ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਰਿਟਾਇਰ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਆਪਣੀ ਹੱਕੀ ਮੰਗਾਂ ਨੂੰ ਲੈਕੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਹਰਦਿਆਲ ਸਿੰਘ ਚੀਮਾਂ ਕਨਵੀਨਰ ਪੰਜਾਬ ਨੇ ਆਪਣੀ ਹੱਕੀ ਮੰਗਾ ਸਬੰਧੀ ਮੰਗ ਪੱਤਰ ਰਾਹੀ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਰਿਟਾਇਰ ਕਰਮਚਾਰੀਆਂ ਦੀਆਂ ਜਰੂਰੀ ਮੰਗਾਂ ਪੈਡਿੰਗ ਪਈਆ ਨੇ ਜੋ ਸਰਕਾਰ ਦੇ ਧਿਆਨ ਵਿੱਚ ਲਿਆਦੀਆਂ ਜਾ ਰਹੀਆਂ ਹਨ। ਚੀਮਾਂ ਨੇ ਕਿਹਾ ਕਿ ਕਰਮਚਾਰੀਆਂ ਦੀ ਪੈਨਸ਼ਨ ਹਰ ਮਹੀਨੇ ਦੀ ਇੱਕ ਤਾਰੀਖ ਨੂੰ ਖਾਤਿਆਂ ਵਿੱਚ ਪਾਉਣ ਦੀ ਕ੍ਰਿਰਪਾਲਤਾ ਕੀਤਾ ਜਾਵੇ ਪਿਛਲੇ ਦੋ ਮਹਿਨੀਆਂ ਤੋਂ ਪੈਨਸ਼ਨਾਂ ਖਾਤਿਆਂ ਵਿੱਚ ਨਹੀਂ ਪਾਈ ਗਈ ਜਿਸ ਨਾਲ ਸਾਰੇ ਹੀ ਬਜ਼ੂਰਗ ਸਾਥੀ ਪਰੇਸ਼ਾਨ ਹਨ। ਕਰਮਚਾਰੀਆਂ ਦਾ ਲੀਵ ਟਰੈਵਲ ਅਲਾਉਸ ਕਾਫੀ ਸਮੇਂ ਤੋਂ ਪੈਡਿੰਗ ਪਿਆ ਹੈ ਅਤੇ ਸਟੇਟ ਹੈਂਡ ਕੁਆਟਰ ਵਿਖੇ ਯੂਨੀਅਨ ਲਈ ਆਪਣੀਆਂ ਮੀਟਿੰਗਾਂ ਕਰਨ ਲਈ ਇਕ ਕਮਰਾ ਯੂਨੀਅਨ ਦੇ ਦਫ਼ਤਰ ਨੂੰ ਦਿੱਤਾ ਜਾਵੇ ਅਤੇ ਡੀ.ਏ ਦਾ ਬਕਾਇਆ ਏਰੀਅਰ ਅਜੇ ਤੱਕ ਨਹੀਂ ਦਿੱਤਾ ਗਿਆ ਉਹ ਵੀ ਦੇਣ ਦੀ ਕ੍ਰਿਪਾਲਤਾ ਕੀਤੀ ਜਾਵੇ ਅੱਗੇ ਉਹਨਾ ਕਿਹਾ ਕਿ ਜੇਕਰ ਸਾਡੀਆਂ ਇਹ ਮੰਗਾਂ ਜਲਦ ਤੋਂ ਜਲਦ ਨਾ ਮਨੀਆਂ ਗਈਆਂ ਤਾਂ ਅਸੀਂ ਇਹ ਸੰਘਰਸ਼ ਹੋਰ ਵੀ ਤੇਜ਼ ਕਰਾਗੇ। ਇਸ ਮੀਟਿੰਗ ਵਿੱਚ ਵਾਈਸ ਪ੍ਰਧਾਨ ਸ. ਸੁਖਦੇਵ ਸਿੰਘ ਬਠਿੰਡਾ, ਸੀਨੀਅਰ ਪ੍ਰਧਾਨ ਸ. ਜੋਗਿੰਦਰ ਸਿੰਘ ਗੁਰਦਾਸਪੁਰ, ਸ. ਸਵਜਿੰਦਰ ਸਿੰਘ ਅਡਵਾਈਜਰ ਹੁਸ਼ਿਆਰਪੁਰ, ਬਲਬੀਰ ਸਿੰਘ ਲੁਧਿਆਣਾ ਖਜ਼ਾਨਚੀ, ਹਰ ਭਗਵਾਨ ਸਿੰਘ ਕਮੇਟੀ ਮੈਂਬਰ ਫਿਰੋਜਪੁਰ, ਓਮ ਪ੍ਰਕਾਸ਼ ਕਮੇਟੀ ਮੈਂਬਰ ਅੰਮ੍ਰਿਤਸਰ, ਰਜਿੰਦਰ ਸਿੰਘ ਪਟਿਆਲਾ, ਮਲਕੀਤ ਸਿੰਘ, ਮਦਨਲਾਲ ਸ਼ਰਮਾ ਸਮਾਣਾ, ਬਲਵਿੰਦਰ ਸਿੰਘ ਆਦਿ ਮੈਂਬਰ ਹਾਜ਼ਰ ਸਨ ।

  • 1
    Share

LEAVE A REPLY