ਲੁਧਿਆਣਾ ਟੈਕਸੇਸ਼ਨ ਐਸਸੀਏਸ਼ਨ ਵੱਲੋਂ ਆਮਦਨ ਕਰ ਰਿਟਰਨ ਭਰਨ ਲਈ ਕੇਂਦਰ ਸਰਕਾਰ ਵੱਲੋਂ ਜਾਰੀ ਨਵੇਂ ਦਿਸ਼ਾ ਨਿਰਦੇਸ਼ਾਂ ਬਾਰੇ ਹੋਈ ਵਿਸ਼ੇਸ਼ ਵਿਚਾਰ ਗੋਸ਼ਟੀ


ਲੁਧਿਆਣਾ – ਟੈਕਸੇਸ਼ਨ ਬਾਰੇ ਐਸਸੀਏਸ਼ਨ ਵੱਲੋਂ ਆਮਦਨ ਕਰ ਰਿਟਰਨ ਭਰਨ ਲਈ ਕੇਂਦਰ ਸਰਕਾਰ ਵੱਲੋਂ ਜਾਰੀ ਨਵੇਂ ਦਿਸ਼ਾ ਨਿਰਦੇਸ਼ਾਂ ਬਾਰੇ ਚਰਚਾ ਕਰਨ ਲਈ ਵਿਸ਼ੇਸ਼ ਵਿਚਾਰ ਗੋਸ਼ਟੀ ਦੌਰਾਨ ਆਮਦਨ ਕਰ ਮਾਹਿਰਾਂ ਨੇ ਵਿਸਥਾਰ ਸਹਿਤ ਚਰਚਾ ਕੀਤੀ | ਨਵੀਂ ਦਿੱਲੀ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਚਾਰਚਰਡ ਅਕਾਊਾਟੈਂਟ ਵਿਪਨ ਗਰਗ ਨੇ ਆਮਦਨ ਕਰ ਰਿਟਰਨ ਫਾਰਮ 4, 5, 6, 7 ਬਾਰੇ ਜਾਣਕਾਰੀ ਅਤੇ ਭਰਨ ਦੇ ਤਰੀਕਿਆਂ ਤੋਂ ਇਲਾਵਾ ਕਾਨੂੰਨ ਬਾਰੇ ਵੀ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਇਹ ਫਾਰਮ ਭਰਦੇ ਸਮੇਂ ਪੁਰਾਣੇ ਕਾਨੂੰਨਾਂ ਦੇ ਨਾਲ਼ ਨਾਲ਼ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਨਵੇਂ ਕਾਨੂੰਨਾਂ ਨੂੰ ਵੀ ਧਿਆਨ ਵਿਚ ਰੱਖਣਾ ਜਰੂਰੀ ਹੈ | ਇਸ ਦੇ ਨਾਲ਼ ਹੀ ਉਨ੍ਹਾਂ ਬੇਨਾਮੀ ਜਾਇਦਾਦਾਂ, ਬੇਨਾਮੀ ਲੈਣ ਦੇਣ ਅਤੇ ਇਨ੍ਹਾਂ ਸਬੰਧੀ ਹੋਣ ਵਾਲ਼ੀਆਂ ਸਜ਼ਾਵਾਂ ਬਾਰੇ ਵੀ ਚਰਚਾ ਕੀਤੀ |

ਟੈਕਸੇਸ਼ਨ ਬਾਰੇ ਐਸਸੀਏਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ ਮੱਲ੍ਹੀ ਨੇ ਸਾਰੇ ਮਹਿਮਾਨਾਂ ਤੇ ਮੈਂਬਰਾਂ ਨੂੰ ਜੀ ਆਇਆਂ ਆਖਦਿਆਂ ਅਜਿਹੇ ਸੈਮੀਨਾਰਾਂ ਤੇ ਗੋਸ਼ਟੀਆਂ ਦੀ ਮਹੱਤਤਾ ਬਾਰੇ ਦੱਸਿਆ | ਵਰਿੰਦਰ ਬੌਬੀ ਅਤੇ ਵਿਵੇਕ ਨੇ ਕਿਹਾ ਕਿ ਇਸ ਗੋਸ਼ਟੀ ਵਿਚ ਹੋਈ ਚਰਚਾ ਵਕੀਲਾਂ ਲਈ ਕਾਫੀ ਲਾਹੇਵੰਦ ਸਾਬਤ ਹੋਵੇਗੀ | ਮੀਤ ਪ੍ਰਧਾਨ ਇੰਦਰਸੈਨ, ਸਕੱਤਰ ਕਰਨ ਚਾਵਲਾ, ਅਸ਼ੋਕ ਜੁਨੇਜਾ, ਆਰ. ਬੀ. ਗਰਗ, ਵਿਨੇ , ਰਾਜ ਮਾਗੋ, ਅਸ਼ਵਨੀ ਕੋਚਰ, ਜਸਵਿੰਦਰ ਸਿੰਘ, ਵਿਸ਼ਾਲ, ਗੁਰਪ੍ਰੀਤ ਸਿੰਘ ਬਾਵਾ, ਰਾਜ ਕੁਮਾਰ ਸ਼ਰਮਾ, ਸੁਨੀਲ ਚਾਵਲਾ, ਅਸ਼ੋਕ ਵਢੇਰਾ, ਰਿਸ਼ੀ ਖੰਨਾ, ਮਨੀਸ਼ ਕੌੜਾ, ਸਿਮਰਜੀਤ ਸਿੰਘ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ |


LEAVE A REPLY