ਪੰਜਾਬ ਮੈਡੀਕਲ ਕੌਂਸਿਲ ਦੇ ਪ੍ਰਾਰੂਪ ਵਿਚ ਬਦਲਾਵ ਲਈ ਹਿੰਦੂ ਸਿੱਖ ਜਾਗ੍ਰਤੀ ਸੈਨਾ ਨੇ ਮੁੱਖਮੰਤਰੀ ਨੂੰ ਭੇਜਿਆ ਮੰਗ ਪੱਤਰ


ਅੱਜ ਦੇਸ਼ ਵਿਚ ਕਈ ਅਜਿਹੇ ਮੰਦਭਾਗੇ ਲੋਕ ਹਨ ਜੋ ਡਾਕਟਰਾਂ ਵਲੋਂ ਕਿਸੇ ਨ ਕਿਸੇ ਤਰਾਂ ਤੋਂ ਪੀੜਿਤ ਹਨ ਅਤੇ ਮੈਡੀਕਲ ਕੌਂਸਿਲ ਵੀ ਉਹਨਾਂ ਨੂੰ ਇਨਸਾਫ ਦੇਣ ਵਿਚ ਪਿੱਛੇ ਹਨ ਕਿਉਂਕਿ ਮੈਡੀਕਲ ਕੌਂਸਿਲ ਵਿਚ ਜੱਜ ਦੀ ਭੂਮਿਕਾ ਨਿਭਾਉਣ ਵਾਲੇ ਵੀ ਡਾਕਟਰ ਹੀ ਹਨ ਜੋ ਦੋਸ਼ੀ ਡਾਕਟਰਾਂ ਦਾ ਸਾਥ ਦੇਕੇ ਪਵਿੱਤਰ ਸਮਝੇ ਹਾਂ ਵਾਲੇ ਡਾਕਟਰੀ ਪੇਸ਼ੇ ਨੂੰ ਬਦਨਾਮ ਕਰਨ ਵਿਚ ਕੋਈ ਕਸਰ ਨੀ ਛੱਡ ਰਹੇ ਹਨ ਅਤੇ ਬਹੁਤ ਹੀ ਮਨਭਾਗੀ ਗੱਲ ਹੈ ਕਿ ਆਏ ਦਿਨ ਡਾਕਟਰਾਂ ਤੋਂ ਪੀੜਿਤ ਲੋਕਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਅਤੇ ਇਸੇ ਤੇ ਰੋਕ ਲਾਉਣ ਲਈ ਹਿੰਦੂ ਸਿੱਖ ਜਾਗ੍ਰਤੀ ਸੈਨਾ ਵਲੋਂ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਡਿਪਟੀ ਕਮੀਸ਼ਨਰ ਰਾਹੀਂ ਮੰਗ ਪੱਤਰ ਰੇਂ ਆਏ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਿੰਦੂ ਸਿੱਖ ਜਾਗ੍ਰਤੀ ਸੈਨਾ ਦੇ ਪ੍ਰਧਾਨ ਪ੍ਰਵੀਨ ਡੰਗ ਵਲੋਂ ਮੰਗ ਪੱਤਰ ਦੇਣ ਦੌਰਾਨ ਕੀਤਾ ਗਿਆ। ਸੰਗਠਨ ਵਲੋਂ ਚੇਅਰਮੈਨ ਅਰਵਿੰਦਰ ਚੀਨੀ ਅਤੇ ਪ੍ਰਧਾਨ ਪ੍ਰਵੀਨ ਡੰਗ ਦੀ ਅਗੁਵਾਈ ਹੇਠ ਪੰਜਾਬ ਮੈਡੀਕਲ ਕੌਂਸਿਲ ਦੇ ਪ੍ਰਾਰੂਪ ਵਿਚ ਬਦਵਾਵ ਲਈ ਮੁੱਖਮੰਤਰੀ ਦੇ ਨਾਮ ਡਿਪਟੀ ਕਮੀਸ਼ਨਤ ਦਫਤਰ ਵਿਖੇ ਮੰਗ ਪੱਤਰ ਦਿਤਾ ਗਿਆ।

ਇਸ ਮੌਕੇ ਤੇ ਪ੍ਰਵੀਨ ਡੰਗ ਨੇ ਕਿਹਾ ਕਿ ਪੰਜਾਬ ਮੈਡੀਕਲ ਕੌਂਸਿਲ ਦਾ ਪ੍ਰਾਰੂਪ ਇਕ ਤਰਾਂ ਤੋਂ ਅਦਾਲਤਾਂ ਵਾੰਗ ਹੈ। ਇਥੇ ਪੰਜਾਬ ਭਰ ਤੋਂ ਜੋ ਲੋਕ ਡਾਕਟਰਾਂ ਤੋਂ ਪੀੜਿਤ ਹਨ ਅਤੇ ਇੰਸਾਂਫ ਦੀ ਗੁਹਾਰ ਲਗਾਉਣ ਜਾਂਦੇ ਹਨ ਪਰ ਉਥੇ ਉਹਨਾਂ ਨੂੰ ਹਮੇਸ਼ਾ ਨਿਰਾਸ਼ਾ ਹੀ ਹੱਥ ਲਗਦੀ ਹੈ ਕਿਓਂਕਿ ਜਾਂਚ ਕਰਨ ਵਾਲੇ ਸਾਰੇ ਦੇ ਸਾਰੇ ਡਾਕਟਰ ਹੀ ਹੁੰਦੇ ਹਨ ਉਹਨਾਂ ਕਿਹਾ ਕਿ ਜੇਕਰ ਅੱਜ ਤੱਕ ਦਾ ਰਿਕਾਰਡ ਮੰਗਵਾਕੇ ਦੇਖਿਆ ਜਾਵੇ ਤਾਂ ਜੱਜ ਦੀ ਕੁਰਸੀ ਤੇ ਬੈਠੇ ਡਾਕਟਰ ਜੱਜ ਸਿਰਫ ਅਤੇ ਸਿਰਫ ਦੋਸ਼ੀ ਡਾਕਟਰਾਂ ਨੂੰ ਬਚਾਉਣ ਦਾ ਕਾਰਜ ਕਰ ਰਹੇ ਹਨ ਅਤੇ ਪੀੜਿਤ ਮਰੀਜ ਜੋਕਿ ਇੰਸਾਂਫ ਦੀ ਗੁਹਾਰ ਲੈਕੇ ਜਾਂਦੇ ਹਨ ਉਹਨਾਂ ਨੂੰ ਛਲਾਵੇ ਤੋਂ ਇਲਾਵਾ ਕੁਝ ਨੀ ਮਿਲਦਾ। ਸੰਗਠਨ ਨੇ ਸਰਾਕਰ ਪਾਸੋਂ ਮੰਗ ਕਰਦਿਆਂ ਕਿਹਾ ਕਿ ਪੰਜਾਬ ਮੈਡੀਕਲ ਕੌਂਸਿਲ ਦਾ ਪ੍ਰਾਰੂਪ ਇਸ ਤਰਾਂ ਬਣਾਇਆ ਜਾਵੇ ਕਿ ਜੋ ਵੀ ਡਾਕਟਰਾਂ ਦੇ ਖਿਲਾਫ ਜਾਂਚ ਹੋਵੇ ਉਸ ਵਿਚ ਇਕ ਡਾਕਟਰ,ਇਕ ਅਫਸਰ ਅਧਿਕਾਰੀ ਅਤੇ ਇਕ ਸਮਾਜਿਕ ਕਾਰਜਕਰਤਾ ਸ਼ਾਮਿਲ ਹੋਵੇ ਤਾਂ ਜੋ ਮਰੀਜ਼ਾਂ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕੇ।ਇਸ ਮੌਕੇ ਤੇ ਭੁਪਿੰਦਰ ਬੰਗਾ,ਰਾਜੇਸ਼ ਸ਼ਰਮਾ,ਸਤੀਸ਼ ਕਵਾਤਰਾ,ਮੋਹਿਤ ਸਿਆਲ,ਅਭਿਸ਼ੇਕ ਛਾਬੜਾ,ਸਚਿਨ ਬਜਾਜ,ਗੁਲਸ਼ਨ,ਐਡਵੋਕੇਟ ਕੁਨਾਲ ਵੋਹਰਾ,ਨਰੇਸ਼ ਗੋਅਲ,ਅਤੇ ਨਾਮਧਾਰੀ ਸਮਾਜ ਤੋਂ ਹਰੀ ਸਿੰਘ ਨਾਮਧਾਰੀ,ਨਰੇਸ਼ ਸ਼ਰਮਾ,ਵਿਵੇਕ ਕਪੂਰ ਹਾਜਿਰ ਹੋਏ।


LEAVE A REPLY