ਡਾ: ਅੰਬੇਡਕਰ ਵਿਚਾਰ ਮੰਚ ਵੱਲੋਂ ਨਗਰ ਨਿਗਮ ਵਿਚ ਕੰਮ ਕਰ ਰਹੇ ਦਰਜਾ ਚਾਰ ਮੁਲਾਜਮਾਂ ਲਈ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਨੂੰ ਦਿੱਤਾ ਗਿਆ ਮੰਗ ਪੱਤਰ


Memorandum Letter given by Dr Ambedkar Vichar Manch to Municipal Corporation Commissioner Ludhiana

ਲੁਧਿਆਣਾ – ਡਾ: ਅੰਬਡਕਰ ਵਿਚਾਰ ਮੰਚ ਲੁਧਿਆਣਾ ਦਾ ਇਕ ਵਫਦ ਅੱਜ ਮਿਤੀ 18 ਫਰਵਰੀ ਨੂੰ ਕਮਿਸ਼ਨਰ ਨਗਰ ਲੁਧਿਆਣਾ ਨੂੰ ਪ੍ਰਧਾਨ ਸ੍ਰੀ ਰਵੀ ਬਾਲੀ ਜੀ ਦੀ ਅਗਵਾਈ ਵਿਚ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਨੂੰ ਮਿਲਿਆ ਅਤੇ ਮੁਲਾਜ਼ਮਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਇਕ ਮੰਗ ਪੱਤਰ ਸੌਪਿਆ ਗਿਆ। ਸ੍ਰੀ ਰਵੀ ਬਾਲੀ ਨੇ ਸ੍ਰੀਮਤੀ ਕਮਲਜੀਤ ਕੌਰ ਜੀ ਬਰਾੜ ਕਮਿਸ਼ਨਰ ਜੀ ਨਾਲ ਤਕਰੀਬਨ ੧੫ ਮਿੰਟ ਦਰਪੇਸ਼ ਆ ਰਹੀਆਂ ਮੁਸ਼ਿਕਲਾਂ ਬਾਰੇ ਵਿਚਾਟ ਵਟਾਂਦਰਾ ਕੀਤਾ। ਇਸ ਤੋਂ ਉਪਰੰਤ ਕਮਿਸ਼ਨਰ ਜੀ ਨੇ ਇਹਨਾਂ ਮੰਗਾਂ ਨੂੰ ਜਲਦੀ ਹੀ ਮੰਨਣ ਦੇ ਲਈ ਵਿਚਾਰ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਵੀ ਮੁਲਾਜ਼ਮ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਸਿੱਧਾ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ।

ਰਵੀ ਬਾਲੀ ਤੇ ਸਾਥੀਆਂ ਨੇ ਮੁਲਾਜ਼ਮਾਂ ਦਾ ਸੀਨੀਅਰ ਮੁਲਾਜ਼ਮਾਂ ਹੱਥੋਂ ਹਰ ਗੱਲ ਤੇ ਖੱਜਲ ਖੁਆਰ ਹੋਣਾ ਬਹੁਤ ਹੀ ਮੰਦਭਾਗਾ ਦਸਿਆ ਅਤੇ ਨਾਲ ਹੀ ਉਹਨਾਂ ਨੇ ਸਫਾਈ ਸੇਵਕਾਂ ਤੋਂ ਡਿਊਟੀ ਲੈ ਰਹੇ ਨੰਬਰਦਾਰਾਂ ਵਿਚ ਮਹਿਲਾ ਨੰਬਰਦਾਰਾਂ ਦੀ ਨਿਯੁੱਕਤੀ ਦੀ ਵੀ ਮੰਗ ਰੱਖੀ ਗਈ। ਜੋ ਕਿ ਸਨਿਓਰਟੀ ਦੀ ਤਰਜ਼ ਤੇ ਨਿਯੁੱਕਤ ਕੀਤੀ ਜਾਵੇ।ਇਸ ਮੌਕੇ ਰਵੀ ਬਾਲੀ ਪ੍ਰਧਾਨ, ਐਡਵੋਕੇਟ ਵਿਜੇ ਸਭਰਵਾਲ ਜ: ਸੈਕਟਰੀ, ਵਰਿੰਦਰ ਗਾਗਟ ਵਾਈਸ ਪ੍ਰੈਜ਼ੀਡੈਂਟ, ਸ਼ਿਵ ਸੋਨੀ ਸਰਪ੍ਰਸਤ, ਰਾਜੇਸ਼ ਦੈਤਯਾ ਚੇਅਰਮੈਨ, ਰਾਕੇਸ਼ ਵੈਦ, ਵਿਕਾਸ ਚੌਹਾਨ, ਗੁਰਦਾਸ ਬਾਬਾ, ਰਾਜੇਸ਼ ਰਾਜ, ਰੂਪ ਸਿੰਘ, ਦੀਪਕ ਭੋਲੇਵਾਲੀਆ, ਰਵੀ ਗਿੱਲ, ਜਤਿਨ ਬਾਲੀ, ਅਜੇ ਪਾਸੀ, ਸੰਨੀ ਆਦਿ ਸ਼ਾਮਿਲ ਸਨ।


LEAVE A REPLY