ਸਟੂਡੈਂਟ ਡੈਮੋਕਰੇਟਿਕ ਫੈਡਰੇਸ਼ਨ ਦੀ ਪੰਜਾਬ ਦੀ ਕਾਰਜ ਕਰਨੀ ਵੱਲੋ ਡਿਪਟੀ ਕਮਿਸ਼ਨਰ ਲੁਧਿਆਣਾ ਰਾਹੀ ਪੰਜਾਬ ਸਰਕਾਰ ਨੂੰ ਦਿੱਤਾ ਮੰਗ ਪੱਤਰ


Memorandum Letter given to Ludhiana DC by Student Democratic Federation

ਸਟੂਡੈਂਟ ਡੈਮੋਕਰੇਟਿਕ ਫੈਡਰੇਸ਼ਨ ਦੀ ਪੰਜਾਬ ਦੀ ਕਾਰਜ ਕਰਨੀ ਵੱਲੋ ਕੌਮੀ ਪ੍ਰਧਾਨ ਜਸਪ੍ਰੀਤ ਸਿੰਘ ਹੋਬੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਲੁਧਿਆਣਾ ਰਾਹੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ । ਜਿਸ ਵਿੱਚ ਜੱਥੇ ਬੰਦੀ ਵੱਲੋ ਇਹ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਸੂਬੇ ਅੰਦਰ ਇਕ ਵਿਸ਼ੇਸ਼ ਕਾਨੂੰਨ ਬਣਾਕੇ ਬਾਰਵੀ ਜਮਾਤ ਤੋਂ ਅੱਗੇ ਹਰ ਜਮਾਤ ਦੀ ਐਡਮੀਸ਼ਨ ਲਈ ਡੋਪ ਟੈਸਟ ਲਾਜ਼ਮੀ ਕਰੇ ਇਸ ਫੈਸਲੇ ਨਾਲ ਜਿੱਥੇ ਪੰਜਾਬ ਸਰਕਾਰ ਨੂੰ ਬਹੁਖੁਬੀ ਸਫਲਤਾ ਮਿਲੇਗੀ ਉਥੇ ਹੀ ਪੰਜਾਬ ਵਿਚੋ ਜ਼ਿਆਦਾਤਰ ਨਸ਼ਾ ਖਤਮ ਹੋਵੇਗਾ ਕਿਉਕਿ ਬਜ਼ੁਰਗਾ ਦੇ ਨਸ਼ਾ ਸੇਵਨ ਦੀ ਗਿਣਤੀ ਨਾਲੋ ਯੂਥ ਦੀ ਗਿਣਤੀ ਕਿਤੇ ਜਿਆਦਾ ਹੈ । ਜੋ ਨਸ਼ਾ ਪੰਜਾਬ ਦੇ ਕਾਲਜ਼ਾ/ਯੂਨੀਵਰਸਟੀਆ ਵਿੱਚ ਸੇਵਨ ਹੋ ਰਿਹਾ ਹੈ ਉਸ ਪਿੱਛੇ ਸਿਰਫ ਰਾਜਨਿਤਕ ਪਾਰਟੀਆ ਦਾ ਹੱਥ ਹੈ ।

ਇਸ ਲਈ ਸਰਕਾਰੀ ਮੁਲਾਜ਼ਮਾ ਦੇ ਡੋਪ ਟੈਸਟ ਦੀ ਤਰਜ ਤੇ ਵਿਦਿਆਰਥੀਆਂ ਦੇ ਡੋਪ ਟੈਸਟ ਸਰਕਾਰੀ ਤੋਰ ਤੇ ਯਕੀਨੀ ਹੋਣੇ ਚਾਹੀਦੇ ਹਨ । ਇਸ ਨਾਲ ਪੰਜਾਬ ਦੀ ਜਵਾਨੀ ਅਤੇ ਮਾਪਿਆ ਨੂੰ ਆਪਣੇ ਬੱਚਿਆ ਦੇ ਨਸ਼ੇ ਪ੍ਰਤੀ ਕਿਰਦਾਰ ਦਾ ਸਮੇਂ ਸਿਰ ਪਤਾ ਲੱਗੇਗਾ । ਅੱਗੇ ਹੋਬੀ ਨੇ ਕਿਹਾ ਜੇਕਰ ਪੰਜਾਬ ਸਰਕਾਰ ਇਹ ਫੈਸਲਾ ਲਾਗੂ ਕਰਦੀ ਹੈ ਤਾਂ ਬਹੁਤ ਹੀ ਸ਼ਲਾਘਾ ਯੋਗ ਕਦਮ ਮੰਨਿਆਂ ਜਾਵੇਗਾ , ਜੇਕਰ ਨਹੀ ਕਰਦੀ ਤਾਂ ਪੰਜਾਬ ਸਰਕਾਰ ਦੇ ਚਰਿੱਤਰ ਤੇ ਸ਼ੱਕ ਪੈਦਾ ਹੁੰਦੇ ਹਨ । ਇਸ ਤੋਂ ਇਲਾਵਾ ਹੋਬੀ ਨੇ ਐਲਾਨ ਕੀਤਾ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਨਿਜ਼ੀ ਤੋਰ ਤੇ ਜਾ ਕੇ ਅਪੀਲ ਅਤੇ ਮੰਗ ਕਰਨਗੇ । ਇਸ ਮੌਕੇ ਗੁਰਿੰਦਰ ਸਿੰਘ ਗੋਜੀ, ਮਾਨਵਜੋਤ ਸਿੰਘ, ਨਵਦੀਪ ਸਿੰਘ, ਗੁਰਜੀਤ ਸਿੰਘ, ਹਰਵਿੰਦਰ ਸਿੰਘ, ਮਨਪ੍ਰੀਤ ਸਿੰਘ, ਜਗਰੂਪ ਸਿੰਘ, ਆਸ਼ੂ ਹੰਸਰਾ, ਗਗਨਦੀਪ ਸਿੰਘ ਕੰਡਾ, ਅਰਸ਼ਦੀਪ ਸਿੰਘ, ਸੰਨੀ ਬਿੰਦਰਾ, ਨਰਿੰਦਰ ਸਿੰਘ ਗਰੇਵਾਲ, ਜਸਵਿੰਦਰ ਸਿੰਘ ਸਿੱਬਲ ਆਦੀ ਹਾਜ਼ਰ ਸਨ ।


LEAVE A REPLY