ਦੁੱਧ ਉਤਪਾਦਕਾਂ ਵਲੋਂ ਐੱਮ. ਡੀ. ਮਿਲਕਫੈੱਡ ਦਫਤਰ ਦੇ ਘਿਰਾਓ ਦੀ ਚਿਤਾਵਨੀ


ਲੁਧਿਆਣਾ – ਲੁਧਿਆਣਾ ਵੇਰਕਾ ਮਿਲਕ ਪਲਾਂਟ ਲੁਧਿਆਣਾ ਨੂੰ ਦੁੱਧ ਦੀ ਸਪਲਾਈ ਕਰਨ ਵਾਲੀਆਂ ਪਿੰਡਾਂ ਦੀਆਂ ਸੋਸਾਇਟੀਆਂ ਤੇ ਦੁੱਧ ਉਤਪਾਦਕਾਂ ਨੇ ਇੱਥੇ ਹੰਗਾਮਾ ਭਰੀ ਮੀਟਿੰਗ ਕਰ ਕੇ ਸਰਕਾਰ ਨੂੰ ਇਹ ਅਲਟੀਮੇਟਮ ਦਿੱਤਾ ਕਿ ਜੇਕਰ ਇਕ-ਦੋ ਦਿਨਾਂ ਦੌਰਾਨ ਉਨ੍ਹਾਂ ਦੇ ਦੁੱਧ ਦੀ ਅਦਾਇਗੀ ਜਾਰੀ ਨਾ ਹੋਈ ਤਾਂ ਫਿਰ ਵੱਡੀ ਗਿਣਤੀ ‘ਚ ਦੁੱਧ ਉਤਪਾਦਕ ਚੰਡੀਗੜ੍ਹ ‘ਚ ਐੱਮ. ਡੀ. ਮਿਲਕਫੈੱਡ ਦਫਤਰ ਦਾ ਘਿਰਾਓ ਕਰ ਕੇ ਰੋਸ ਪ੍ਰਦਰਸ਼ਨ ਕਰਨਗੇ। ਸੋਸਾਇਟੀਆਂ ਦੇ ਪ੍ਰਧਾਨਾਂ ਅਤੇ ਦੁੱਧ ਉਤਪਾਦਕਾਂ ਨੇ ਇਹ ਵੀ ਦੋਸ਼ ਲਾਇਆ ਕਿ ਐੱਮ. ਡੀ. ਮਿਲਕਫੈੱਡ ਦੀਆਂ ਗਲਤ ਨੀਤੀਆਂ ਕਾਰਨ ਮਿਲਕ ਪਲਾਂਟ ਲੁਧਿਆਣਾ ਡੁੱਬਣ ਕੰਢੇ ਪੁੱਜ ਚੁੱਕਾ ਹੈ।

ਉਨ੍ਹਾਂ ਕਿਹਾ ਕਿ ਦੁੱਧ ਵੇਚ ਕੇ ਗੁਜ਼ਾਰਾ ਕਰਨ ਵਾਲੇ ਇਕ ਦੁੱਧ ਉਤਪਾਦਕ ਦੀ ਹਾਲਤ ਇਨ੍ਹੀਂ ਦਨੀਂ ਬਹੁਤ ਹੀ ਮੰਦੀ ਹੋ ਚੁੱਕੀ ਹੈ। ਉਸ ਨੂੰ ਤਾਂ ਕੋਈ ਦੁਕਾਨਦਾਰ ਉਧਾਰ ਸੌਦਾ ਦੇਣ ਨੂੰ ਤਿਆਰ ਨਹੀਂ ਹੈ। ਇਕ ਮਤਾ ਪਾਸ ਕਰਕੇ ਇਹ ਵੀ ਪੁਰਜ਼ੋਰ ਮੰਗ ਕੀਤੀ ਗਈ ਕਿ ਐੱਮ. ਡੀ. ਮਿਲਕਫੈੱਡ ਨੂੰ ਅਹੁਦੇ ਤੋਂ ਚੱਲਦਾ ਕੀਤਾ ਜਾਵੇ ਅਤੇ ਉਨ੍ਹਾਂ ਦੀ ਰੁਕੀ ਅਦਾਇਗੀ ਬਿਨਾਂ ਕਿਸੇ ਦਰ ਦੇ ਅਦਾ ਕੀਤੀ ਜਾਵੇ ਤਾਂ ਜੋ ਉਹ ਅੱਗੇ ਆਪਣਾ ਕੰਮ ਕਰ ਸਕਣ।

  • 534
    Shares

LEAVE A REPLY