ਜਰਖੜ ਖੇਡਾਂ ਹੋਈਆਂ ਸਮਾਪਤ, ਪੰਜਾਬੀ ਗਾਇਕ ਰਣਜੀਤ ਬਾਵਾ ਨੇ ਆਪਣੀ ਗਾਇਕੀ ਨਾਲ ਦਰਸ਼ਕਾਂ ਨੂੰ ਕੀਲਿਆ


ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵੱਲੋਂ ਕਰਵਾਈਆਂ ਗਈਆਂ ਕੋਕਾ-ਕੋਲਾ ਏਵਨ ਸਾਈਕਲ ਮਾਰੂਤੀ ਸੁਜ਼ੂਕੀ 31ਵੀਆਂ ਮਾਡਰਨ ਪੇਂਡੂ ਮਿਨੀ ਓਲ਼ੰਪਿਕ ਜਰਖੜ ਖੇਡਾਂ ਖਰਾਬ ਮੌਸਮ ਹੋਣ ਦੇ ਬਾਵਜੂਦ ਵੀ ਖੱਟੀਆਂ ਮਿਠੀਆਂ ਯਾਦਾਂ ਛੱਡਦੀਆਂ ਸਮਾਪਤ ਹੋਈਆਂ। ਆਖਰੀ ਦਿਨ ਜਿੱਥੇ ਵੱਖ ਵੱਖ ਖੇਡਾਂ ਅਤੇ ਲੋਕ ਗਾਇਕ ਰਣਜੀਤ ਬਾਵਾ ਦਾ ਅਖਾੜਾ ਖਿੱਚ ਦਾ ਕੇਂਦਰ ਰਿਹਾ, ਉਥੇ ਰਾਜਨੀਤਿਕ ਆਗੂਆਂ ਦੇ ਆਉਣ ਜਾਣ ਦਾ ਤਾਂਤਾ ਵੀ ਲੱਗਿਆ ਰਿਹਾ। ਅੱਜ ਵੱਖ-ਵੱਖ ਖੇਡਾਂ ਦੇ ਫਾਈਨਲ ਮੁਕਾਬਲਿਆਂ ਦੌਰਾਨ ਮਹਿੰਦਰ ਪ੍ਰਤਾਪ ਗਰੇਵਾਲ ਹਾਕੀ ਮੁਕਾਬਲਿਆਂ ਵਿੱਚ ਜੂਨੀਅਰ ਵਰਗ ਵਿੱਚ ਫਰਿਜ਼ਨੋ ਅਕਾਦਮੀ ਕੈਲੀਫੋਰਨੀਆ ਨੇ ਪ੍ਰਿਥੀਪਾਲ ਇਲੈਵਨ ਨੂੰ 4-2 ਨਾਲ , ਸੀਨੀਅਰ ਵਰਗ ਵਿੱਚ ਬੀਐਸਐਫ ਜਲੰਧਰ ਨੇ ਈਐਮਈ ਨੂੰ 3-1 ਨਾਲ, ਕੁੜੀਆਂ ਦੇ ਵਰਗ ਵਿੱਚ ਯੂਕੋ ਬੈਂਕ ਦਿੱਲੀ ਨੇ ਸ਼ਾਹਬਾਦ ਮਾਰਕੰਡਾ ਨੂੰ 1-1 ਗੋਲਾਂ ਦੀ ਬਰਾਬਰੀ ਬਾਅਦ ਸ਼ੂਟਆਊਟ ਵਿੱਚ 4-3 ਨਾਲ ਹਰਾਇਆ।ਸੁਖਪਾਲ ਸਿੰਘ ਗਿੱਲ ਵਾਲੀਬਾਲ ਮੁਕਾਬਲਿਆਂ ਵਿੱਚ ਹਰਿਆਣਾ ਨੇ ਪਹਿਲਾ ਸਥਾਨ, ਫਿਰੋਜ਼ਸ਼ਾਹ ਨੇ ਦੂਸਰਾ, ਗੰਢੂਆਂ ਨੇ ਤੀਸਰਾ, ਚੱਕ ਕਲਾਂ ਨੇ ਚੌਥਾ ਸਥਾਨ ਹਾਸਲ ਕਰਕੇ ਏਵਨ ਸਾਈਕਲ ਜਿੱਤੇ। ਕਬੱਡੀ ਅਕੈਡਮੀਆਂ ਵਿੱਚ ਗਾਖਲ ਕਬੱਡੀ ਅਕਾਦਮੀ ਕੈਲੀਫੋਰਨੀਆ ਨੇ ਸ਼ਹੀਦ ਭਗਤ ਸਿੰਘ ਅਕੈਡਮੀ ਐਬਸਫੋਰਡ ਨੂੰ 24-22 ਨਾਲ ਹਰਾ ਕੇ ਗਾਖਲ ਬ੍ਰਦਰਜ਼ ਕੱਪ ਜਿੱਤਿਆ ਜਦਕਿ ਧਰਮ ਸਿੰਘ ਜਰਖੜ ਕਬੱਡੀ (ਇਕ ਪਿੰਡ ਕਬੱਡੀ ਓਪਨ) ਕੱਪ ਵਿੱਚ ਮੰਡੀਆਂ ਨੇ ਦਿੜ੍ਹਬਾ ਨੂੰ ਹਰਾਇਆ। ਮੰਡੀਆਂ ਦਾ ਤੇਜਪਾਲ ਤੇ ਦਿੜ੍ਹਬਾ ਦਾ ਸ਼ੈਲੀ ਸਰਵੋਤਮ ਖਿਡਾਰੀ ਚੁਣੇ ਗਏ। ਇਸਤੋਂ ਇਲਾਵਾ ਮੰਦਰ ਜੋਧਾਂ, ਗੋਪੀ ਮੰਡੀਆਂ, ਅਮਨਾ ਜਨੇਤਪੁਰ ਆਪਣੀ ਵਧੀਆ ਖੇਡ ਸਦਕਾ ਦਰਸ਼ਕਾਂ ਦੇ ਹੀਰੋ ਬਣੇ ਰਹੇ। ਬਾਸਕਟਬਾਲ ਮੁੰਡਿਆਂ ਵਿੱਚ ਲੁਧਿਆਣਾ ਅਕੈਡਮੀ ਨੇ ਜਿਮਖਾਨਾ ਅਕਾਦਮੀ ਨੂੰ ਕੁੜੀਆਂ ਵਿੱਚ ਪੰਜਾਬ ਪੁਲਿਸ ਨੇ ਲੁਧਿਆਣਾ ਨੂੰ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ। ਇਸ ਮੌਕੇ ਗੋਲਡ ਜਿਮ ਵੱਲੋਂ ਹਾਕੀ ਤੇ ਕਬੱਡੀ ਦੀਆਂ ਚੈਂਪੀਅਨ ਟੀਮਾਂ ਤੋਂ ਇਲਾਵਾ ਜਰਖੜ ਅਕੈਡਮੀ ਦੇ ਖਿਡਾਰੀਆਂ ਨੂੰ ਗੋਲਡ ਜਿਮ ਵਿੱਚ ਪ੍ਰੈਕਟਿਸ ਕਰਨ ਲਈ ਮੁਫਤ ਮੈਂਬਰਸ਼ਿਪ ਦੇਣ ਦਾ ਐਲਾਨ ਕੀਤਾ।

ਖੇਡਾਂ ਦੇ ਫਾਈਨਲ ਸਮਾਰੋਹ ਤੇ ਕੁਲਵੰਤ ਸਿੰਘ ਧਾਲੀਵਾਲ ਅੰਬੈਸਡਰ ਵਰਲਡ ਕੈਂਸਰ ਕੇਅਰ ਸੈਂਟਰ ਨੂੰ ਭਗਤ ਪੂਰਨ ਸਿੰਘ ਸਮਾਜ ਸੇਵੀ ਐਵਾਰਡ, ਫਿਲਮ ਕਲਾਕਾਰ ਹੌਬੀ ਧਾਲੀਵਾਲ ਨੂੰ ਜਗਦੇਵ ਸਿੰਘ ਜੱਸੋਵਾਲ ਐਵਾਰਡ, ਓਂਕਾਰ ਸਿੰਘ ਪਾਹਵਾ ਨੂੰ ਜਰਖੜ ਖੇਡਾਂ ਦਾ ਮਾਣ ਐਵਾਰਡ, ਪ੍ਰੀਤਮ ਸਿੰਘ ਗਰੇਵਾਲ ਯੂਕੇ ਨੂੰ ਖੇਡ ਪ੍ਰਮੋਟਰ ਅਮਰਜੀਤ ਸਿੰਘ ਗਰੇਵਾਲ ਐਵਾਰਡ, ਜਸਵੰਤ ਸਿੰਘ ਗਰੇਵਾਲ ਨੂੰ ਖੇਡ ਪ੍ਰਮੋਟਰ ਐਵਾਰਡ, ਸਾਹਿਬ ਸਿੰਘ ਥਿੰਦ ਨੂੰ ਗਦਰੀ ਬਾਬਿਆਂ ਦੀ ਯਾਦ ਸੰਭਾਲਣ ਬਦਲੇ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਾਰੀਆਂ ਹੀ ਸਖਸ਼ੀਅਤਾਂ ਦਾ ਖੁੱਲ੍ਹੀਆਂ ਜਿਪਸੀਆਂ ਰਾਹੀਂ ਸਟੇਡਅੀਮ ‘ਚ ਚੱਕਰ ਲਗਾ ਕੇ ਉਹਨਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਐਵਾਰਡ ਪ੍ਰਦਾਨ ਕੀਤੇ ਗਏ।

ਅੱਜ ਆਖਰੀ ਦਿਨ ਰਵਨੀਤ ਸਿੰਘ ਬਿੱਟੂ ਮੈਂਬਰ ਲੋਕ ਸਭਾ ਲੁਧਿਆਣਾ, ਸੁਖਪਾਲ ਸਿੰਘ ਖਹਿਰਾ ਨੇਤਾ ਵਿਰੋਧੀ ਧਿਰ ਪੰਜਾਬ ਸਰਕਾਰ, ਵਿਧਾਇਕ ਬਲਵਿੰਦਰ ਸਿੰਘ ਬੈਂਸ, ਜਗਤਾਰ ਸਿੰਘ ਹਿੱਸੋਵਾਲ ਵਿਧਾਇਕ ਰਾਏਕੋਟ, ਅਮੋਲਕ ਸਿੰਘ ਗਾਖਲ, ਸੰਨੀ ਗਾਖਲ, ਰਵਿੰਦਰ ਅਰੋੜਾ ਪ੍ਰਧਾਨ ਬੀਜੇਪੀ ਲੁਧਿਆਣਾ ਆਦਿ ਸਖਸ਼ੀਅਤਾਂ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰਦਿਆਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਰਵਨੀਤ ਸਿੰਘ ਬਿੱਟੂ ਨੇ ਜਰਖੜ ਖੇਡ ਅਕਾਦਮੀ ਦੀਆਂ ਪ੍ਰਾਪਤੀਆਂ ਦੀ ਤਰੀਫ ਕਰਦਿਆਂ ਜਰਖੜ ਸਟੇਡੀਅਮ ਲਈ 15 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ, ਜਦਕਿ ਸੁਖਪਾਲ ਸਿੰਘ ਖਹਿਰਾ ਤੇ ਬਲਵਿੰਦਰ ਸਿੰਘ ਬੈਂਸ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਰਖੜ ਖੇਡ ਸਟੇਡੀਅਮ ਨੂੰ ਖੇਡਾਂ ਦੇ ਹੈਰੀਟੇਜ ਵਜੋਂ ਮਾਨਤਾ ਦਿੱਤੀ ਜਾਵੇ।

ਅਗਲੇ ਪਣੇ ਤੇ ਪੜੋ ਪੂਰੀ ਖਬਰ

  • 2.3K
    Shares

LEAVE A REPLY