ਆਨੰਦ ਨਗਰ ਕੌਾਸਲਰ ਦੇ ਭਰਾ ਵਲੋਂ ਸਫਾਈ ਮੁਲਾਜ਼ਮ ਨਾਲ ਕੀਤੀ ਗਈ ਕੁੱਟਮਾਰ, ਪੁਲਿਸ ਕੋਲ ਸ਼ਿਕਾਇਤ ਦਰਜ਼


ਸਥਾਨਕ ਆਨੰਦ ਨਗਰ ਵਿਚ ਕਾਂਗਰਸੀ ਕੌਾਸਲਰ ਦੇ ਭਰਾ ਵਲੋਂ ਸਫਾਈ ਮੁਲਾਜ਼ਮ ਦੀ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣਾ ਆਇਆ ਹੈ | ਜਾਣਕਾਰੀ ਅਨੁਸਾਰ ਸਫ਼ਾਈ ਮੁਲਾਜ਼ਮ ਗੈਵੀ (22) ਨੇ ਇਸ ਸਬੰਧੀ ਪੁਲਿਸ ਪਾਸ ਸ਼ਿਕਾਇਤ ਕੀਤੀ ਹੈ, ਜਿਸ ਅਧਾਰ ‘ਤੇ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਪਾਸ ਦਿੱਤੀ ਸ਼ਿਕਾਇਤ ਵਿਚ ਗੈਵੀ ਨੇ ਦੱਸਿਆ ਕਿ ਉਹ ਅੱਜ ਸਵੇਰੇ ਵਾਰਡ ਨੰਬਰ 92 ਦੇ ਕੌਾਸਲਰ ਹਰਵਿੰਦਰ ਸਿੰਘ ਦੇ ਦਫ਼ਤਰ ਗਿਆ ਸੀ | ਉਥੇ ਕੌਾਸਲਰ ਦਾ ਭਰਾ ਬੈਠਾ ਹੋਇਆ ਸੀ | ਉਸਨੇ ਦੱਸਿਆ ਕਿ ਉਹ ਕੁਝ ਸਮਾਂ ਦੇਰੀ ਨਾਲ ਉਥੇ ਪਹੁੰਚਿਆ ਤਾਂ ਕੌਾਸਲਰ ਦੇ ਭਰਾ ਦਵਿੰਦਰਪਾਲ ਸਿੰਘ ਨੇ ਉਸ ਨਾਲ ਪਹਿਲਾਂ ਮਾੜਾ ਸਲੂਕ ਕੀਤਾ ਅਤੇ ਫਿਰ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਗੈਵੀ ਨੇ ਇਹ ਮਾਮਲਾ ਆਪਣੇ ਸਾਥੀਆਂ ਅਤੇ ਆਗੂਆਂ ਦੇ ਧਿਆਨ ਵਿਚ ਲਿਆਂਦਾ |

ਗੈਵੀ ਨੇ ਦੋਸ਼ ਲਗਾਇਆ ਕਿ ਕੌਾਸਲਰ ਦੇ ਭਰਾ ਵਲੋਂ ਉਸਦੀ ਜਾਤ ਖਿਲਾਫ ਮਾੜੇ ਸ਼ਬਦਾਂ ਦੀ ਵਰਤੋਂ ਕੀਤੀ ਹੈ | ਦੂਜੇ ਪਾਸੇ ਕੌਾਸਲਰ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ | ਕੌਾਸਲਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਗੈਵੀ ਪਿਛਲੇ ਕਾਫੀ ਸਮੇਂ ਤੋਂ ਗੈਰਹਾਜ਼ਰ ਸੀ ਅਤੇ ਉਸਦੇ ਭਰਾ ਨੇ ਡਿਊਟੀ ਤੇ ਰੋਜ਼ਾਨਾ ਆਉਣ ਲਈ ਕਿਹਾ ਸੀ ਜਿਸ ਤੇ ਗੈਵੀ ਉਨ੍ਹਾਂ ਨਾਲ ਉਲਝ ਪਿਆ | ਜਾਂਚ ਅਧਿਕਾਰੀ ਸ੍ਰੀ ਕਪਿਲ ਕੁਮਾਰ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਦਫ਼ਤਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਚੈੱਕ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ |


LEAVE A REPLY