ਲੋਡੋਵਾਲ ਟੋਲ ਪਲਾਜ਼ਾ ਕੋਲ ਗੱਡੀ ਨੂੰ ਅੱਗ ਲੱਗਣ ਕਾਰਨ ਸੈਂਕਡ਼ੇ ਮੋਬਾਇਲ ਸੜੇ


ਲੁਧਿਆਣਾ – ਨਜ਼ਦੀਕੀ ਟੋਲ ਪਲਾਜ਼ਾ ਕੋਲ ਅੱਜ ਮੋਬਾਇਲਾਂ ਨਾਲ ਭਰੀ ਫੋਰਵ੍ਹੀਲਰ ਗੱਡੀ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਗੱਡੀ ਵਿਚ ਪਈਆਂ ਮੋਬਾਇਲਾਂ ਦੀਆਂ ਪੇਟੀਆਂ ਸਡ਼ ਕੇ ਸੁਆਹ ਹੋ ਗਈਆਂ। ਟੋਲ ਪਲਾਜ਼ਾ ਦੇ ਮੈਨੇਜਰ ਚੰਚਲ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੋਰਵ੍ਹੀਲਰ, ਜੋ ਕਿ ਲੁਧਿਆਣਾ ਸਾਈਡ ਤੋਂ ਆ ਰਿਹਾ ਸੀ, ਜਿਸ ਵਿਚ ਮੋਬਾਇਲਾਂ ਦੀਆਂ ਬੰਦ ਪੇਟੀਆਂ ਲੱਦੀਆਂ ਸਨ, ਨੂੰ ਟੋਲ ਪਲਾਜ਼ਾ ਨਜ਼ਦੀਕ ਅੱਗ ਲੱਗ ਗਈ। ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਤੁਰੰਤ ਜਾ ਕੇ ਅੱਗ ’ਤੇ ਕਾਬੂ ਪਾਇਆ, ਫਿਰ ਵੀ ਕਾਫੀ ਮੋਬਾਇਲ ਅੱਗ ਦੀ ਭੇਟ ਚਡ਼੍ਹ ਗਏ ਅਤੇ ਕਈ ਮੋਬਾਇਲ ਲੋਕ ਚੁੱਕ ਕੇ ਲੈ ਗਏ। ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਸਬੰਧੀ ਪੁਲਸ ਥਾਣਾ ਲੋਡੋਵਾਲ ਦੇ ਮੁਨਸ਼ੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਇਹੋ ਜਿਹਾ ਕੋਈ ਵੀ ਕੇਸ ਆਉਣ ਤੋਂ ਨਾਂਹ ਕਰ ਦਿੱਤੀ।

  • 719
    Shares

LEAVE A REPLY