ਲੋਕਾਂ ਨੂੰ ਗਰਮੀ ਤੋਂ ਜ਼ਲਦ ਮਿਲੇਗੀ ਰਾਹਤ – ਮੌਸਮ ਵਿਭਾਗ ਮੁਤਾਬਕ ਇਸ ਤਰੀਕ ਨੂੰ ਦਸਤਕ ਦਏਗਾ ਮਾਨਸੂਨ


 

Monsoon Rain

ਇਸ ਵਾਰ ਲੋਕਾਂ ਨੂੰ ਗਰਮੀ ਦੇ ਮੌਸਮ ਤੋਂ ਜ਼ਲਦ ਛੁਟਕਾਰਾ ਮਿਲਦਾ ਦਿਖ ਰਿਹਾ ਹੈ ਕਿਓਂਕਿ ਮੌਸਮ ਵਿਭਾਗ ਮੁਤਾਬਕ ਇਸ ਵਾਰ ਮਾਨਸੂਨ ਦੇ 4 ਜੂਨ ਨੂੰ ਕੇਰਲਾ ਪਹੁੰਚਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਬਰਸਾਤੀ ਮੌਸਮ ਦੀ ਸ਼ੁਰੂਆਤ ਹੋ ਜਾਏਗੀ। ਇਹ ਜਾਣਕਾਰੀ ਪ੍ਰਾਈਵੇਟ ਮੌਸਮ ਫੌਰਕਾਸਟਰ ਸਕਾਈਮੈਟ ਨੇ ਮੰਗਲਵਾਰ ਨੂੰ ਦਿੱਤੀ।

ਹਾਲਾਂਕਿ ਕੇਰਲਾ ਤੋਂ ਮਾਨਸੂਨ ਲਈ ਆਮ ਸ਼ੁਰੂਆਤੀ ਤਾਰੀਖ਼ ਪਹਿਲੀ ਜੂਨ ਹੈ। ਸਕਾਈਮੈਟ ਦੇ ਸੀਈਓ ਜਤਿਨ ਸਿੰਘ ਨੇ ਕਿਹਾ ਕਿ ਇਸ ਸੀਜ਼ਨ ਵਿੱਚ ਦੇਸ਼ ਦੇ ਚਾਰੇ ਖੇਤਰਾਂ ਵਿੱਚ ਆਮ ਨਾਲੋਂ ਘੱਟ ਬਾਰਸ਼ ਪਏਗੀ। ਉੱਤਰ-ਪੱਛਮੀ ਭਾਰਤ ਅਤੇ ਦੱਖਣੀ ਪ੍ਰਾਇਦੀਪ ਦੇ ਮੁਕਾਬਲੇ ਪੂਰਬ ਤੇ ਉੱਤਰ-ਪੂਰਬ ਭਾਰਤ ਅਤੇ ਕੇਂਦਰੀ ਹਿੱਸਿਆਂ ਵਿੱਚ ਘੱਟ ਬਾਰਸ਼ ਹੋਏਗੀ। ਉਨ੍ਹਾਂ ਦੱਸਿਆ ਕਿ ਮਾਨਸੂਨ ਦੀ ਸ਼ੁਰੂਆਤ 4 ਜੂਨ ਦੇ ਆਸਪਾਸ ਹੋ ਜਾਵੇਗੀ। 22 ਮਈ ਨੂੰ ਮਾਨਸੂਨ ਅੰਡੇਮਾਨ ਤੇ ਨਿਕੋਬਾਰ ਟਾਪੂ ‘ਤੇ ਪਹੁੰਚਣ ਦੀ ਸੰਭਾਵਨਾ ਹੈ।


LEAVE A REPLY