ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਲੋਕਾਂ ਨੂੰ ਮਾਨਸੂਨ ਦਾ ਹਲੇ ਕਰਨੀ ਪਵੇਗੀ ਥੋੜੀ ਜਹੀ ਉਡੀਕ, ਇਸ ਦਿਨ ਪਹੁੰਚ ਸਕਦਾ ਹੈ ਮਾਨਸੂਨ


 

rains

ਸ਼ਨੀਵਾਰ ਨੂੰ ਪੰਜਾਬ ਵਿੱਚ ਚੰਗੀ ਬਾਰਸ਼ ਮਗਰੋਂ ਅਚਾਨਕ ਮਾਨਸੂਨ ਐਤਵਾਰ ਨੂੰ ਉਮੀਦ ਤੋਂ ਉਲਟ ਕਮਜ਼ੋਰ ਪੈ ਗਿਆ। ਮੌਸਮ ਵਿਭਾਗ ਨੇ ਪਹਿਲੇ ਦੋ ਦਿਨ ‘ਚ ਮਾਨਸੂਨ ਪੂਰੇ ਸੂਬੇ ‘ਚ ਛਾਉਣ ਦੀ ਸੰਭਾਵਨਾ ਜਤਾਈ ਸੀ। ਐਤਵਾਰ ਨੂੰ ਸੂਬੇ ‘ਚ ਕਿਤੇ-ਕਿਤੇ ਬਾਰਸ਼ ਹੋਈ। ਮੌਸਮ ਵਿਭਾਗ ਮੁਤਾਬਕ 5.6 ਐਮਐਮ ਬਾਰਸ਼ ਰਿਕਾਰਡ ਹੋਈ।

ਮੌਸਮ ਮਾਹਿਰ ਡੀਡੀ ਦੂਬੇ ਮੁਤਾਬਕ ਪਾਕਿਸਤਾਨ ਤੇ ਜੰਮੂ-ਕਸ਼ਮੀਰ ‘ਤੇ ਦਬਾਅ ਐਤਵਾਰ ਨੂੰ ਕਮਜ਼ੋਰ ਪੈ ਗਿਆ। ਇਸ ਨਾਲ ਮੌਨਸੂਨ ਨੂੰ ਸਪੋਰਟ ਕਰਨ ਵਾਲਾ ਘੱਟ ਦਬਾਅ ਦਾ ਖੇਤਰ ਯੂਪੀ ਵੱਲ ਖਿਸਕ ਗਿਆ। ਇਸ ਨਾਲ ਮਾਨਸੂਨ ਮੂਵਮੈਂਟ ਰੁਕ ਗਈ। ਹੁਣ 9-10 ਨੂੰ ਸੂਬੇ ‘ਚ ਹਲਕਾ ਮੀਂਹ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਮਾਨਸੂਨ 11 ਜੁਲਾਈ ਤੋਂ ਬਾਅਦ ਐਕਟਿਵ ਹੋ ਰਿਹਾ ਹੈ। ਹਿਮਾਚਲ ਦੇ 5 ਜ਼ਿਲ੍ਹਿਆਂ ‘ਚ ਅਗਲੇ ਦੋ ਦਿਨ ਤੇਜ਼ ਬਾਰਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ।


LEAVE A REPLY