ਡਾ. ਸਵਾਮੀਨਾਥ ਰਿਪੋਰਟ ਲਾਗੂ ਕਰਾਉਣ ਲਈ ਕਿਸਾਨ 23 ਸਤੰਬਰ ਤੋਂ ਹਰਿਦ੍ਵਾਰ ਤੋਂ ਪੈਦਲ ਚੱਲ ਕੇ 2 ਅਕਤੂਬਰ ਨੂੰ ਘੇਰਨਗੇ ਦਿੱਲੀ


ਲੁਧਿਆਣਾ – ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਪੰਜਾਬ ਦੀ ਮਹੀਨਾਵਾਰ ਮੀਟਿੰਗ ਮਾਸਟਰ ਸ਼ਮਸੇਰ ਸਿੰਘ ਘੜੂਆਂ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਮੁੱਖ ਦਫਤਰ ਲੁਧਿਆਣਾ ਵਿੱਖੇ  ਹੋਈ | ਮੀਟਿੰਗ ਨੂੰ ਸਬੋਧਨ ਕਰਦਿਆਂ ਸਕੱਤਰ ਸ.ਹਰਿੰਦਰ ਸਿੰਘ ਲੱਖੋਵਾਲ ਨੇ ਕੇਂਦਰ ਸਰਕਾਰ ਵਲੋਂ ਕੀਤੇ ਸਾਉਣੀ ਦੀਆਂ ਫ਼ਸਲਾਂ ਦੀ ਐਮ.ਐਸ.ਪੀ ਦੇ ਨਿਗੂਣੇ ਵਾਧੇ ਨੂੰ ਰੱਦ ਕੀਤਾ ਅਤੇ ਕੇਂਦਰ ਦੀ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਸਾਰੀਆਂ ਜੀ ਫ਼ਸਲਾਂ ਦੇ ਭਾਅ ਡਾ.  ਸਵਾਮੀਨਾਥ ਦੀ ਰਿਪੋਰਟ ਅਨੁਸਾਰ C2 ਅਤੇ  C3 ਅਨੁਸਾਰ ਤੈਅ ਸਾਰੀਆਂ ਫ਼ਸਲਾਂ ਨੂੰ ਸਰਕਾਰ ਖੁਦ ਖਰੀਦਣ ਦਾ ਪ੍ਰਬੰਧ ਕਰੇ| ਅਗਰ ਕੋਈ  ਐਮ .ਐਸ.ਪੀ ਤੋਂ ਘੱਟ ਖਰੀਦ ਕਰਦਾ ਹੈ ਤਾ ਉਸ ਨੂੰ ਸਜਾ ਯੋਗ ਅਪਰਾਧ ਮਨ ਕੇ ਸਜਾਵਾਂ ਦਿਤੀਆਂ ਜਾਨ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸਹੀ ਤਰੀਕੇ ਨਾਲ ਫ਼ਸਲ ਬੀਮਾ ਲਾਗੂ ਕਰਕੇ 1 ਏਕੜ ਨੂੰ ਇਕਾਈ ਮਨ ਕੇ ਹੋਏ ਨੁਕਸਾਨ ਦੇ ਮੁਆਵਜੇ ਵਜੋਂ 40000 ਪ੍ਰਤੀ ਏਕੜ ਦਿੱਤਾ ਜਾਵੇ ਇਨਾਂ ਮੰਗਾਂ ਨੂੰ ਲਾਗੂ ਕਰਾਉਣ ਲਾਇ ਪੰਜਾਬ ਤੋਂ ਹਜਾਰਾਂ ਕਿਸਾਨ ਤੇ ਸਾਰੇ ਭਾਰਤ ਤੋਂ ਲੱਖਾਂ ਕਿਸਾਨ 23 ਸਤੰਬਰ ਨੂੰ ਹਰਿਦ੍ਵਾਰ ਤੋਂ ਪੈਦਲ ਚੱਲ ਕੇ 2 ਅਕਤੂਬਰ ਨੂੰ ਅਣਮਿੱਥੇ ਸਮੇਂ ਲਈ ਦਿੱਲੀ  ਦਾ ਘਿਰਾਉ ਕਰਨਗੇ |

ਪੰਜਾਬ ਦੀ ਜਵਾਨੀ ਅਤੇ ਕਿਸਾਨੀ ਨੂੰ ਬਚਾਉਣ ਵਾਸਤੇ ਪੰਜਾਬ ਵਿੱਚ ਪੋਸਤ ਦੀ ਖੇਤੀ ਦੀ ਖੁਲ ਦਿਤੀ ਜਾਵੇ ਤਾਂ ਜੋ ਸੈਂਥੇਟਿਕ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਨੂੰ ਠੱਲ ਪਾਈ ਜਾ ਸਕੇ ਅਫੀਮ ਸਾਰੀਆਂ ਮੈਡੀਕਲ ਦਵਾਈਆਂ ਵਿੱਚ ਪੈਣ ਕਰਕੇ ਸਰਕਾਰ 85% ਬਾਹਰਲੇ ਮੁਲਕਾਂ ਤੋਂ ਮੰਗਵਾਂ ਕੇ ਪੂਰਤੀ ਕਰਦੀ ਹੈ, ਇਸ ਤਰਾਂ ਦੇਸ਼ ਦਾ ਧੰਨ ਬਾਹਰਲੇ ਦੇਸ਼ਾਂ ਨੂੰ ਜਾਨ ਕਰਕੇ ਦੇਸ਼ ਦਾ ਆਰਥਿਕ ਤੋਰ ਤੇ ਨੁਕਸਾਨ ਹੁੰਦਾ ਹੈ  | ਮੀਟਿੰਗ ਨੂੰ ਸਬੋਧਨ ਕਰਕੇ ਰਾਮਕਾਰਨ ਸਿੰਘ ਰਾਮ ਸੈਕਟਰੀ ਜਰਨਲ ਅਤੇ ਪੂਰਨ ਸਿੰਘ ਸ਼ਾਹਕੋਟ ਮੀਤ ਪ੍ਰਧਾਨ ਭਾਰਤ ਨੇ ਸਰਕਾਰ ਤੋਂ ਮੰਗ ਕਿਤੀ  ਕਿ ਨਕਲੀ ਖਾਦਾਂ, ਬੀਜਾਂ, ਕੀੜੇਮਾਰ ਦਵਾਈਆਂ ਨੂੰ ਫੜਨ ਵਾਸਤੇ ਮੋਬਾਈਲ ਲੈਬੋਰਟੀਆ ਚਲਾਈਆਂ ਜਾਨ, ਸਮੇ ਸਮੇ ਤੇ ਛਾਪੇ ਮਾਰ ਕੇ ਮੌਕੇ ਤੇ ਹੀ ਸੈਂਪਲ ਫੇਲ ਹੋਣ ਵਾਲੀ ਫਰਮ ਦਾ ਲਾਇਸੈਂਸ ਰੱਦ ਕੀਤਾ ਜਾਵੇ |


LEAVE A REPLY