ਜ਼ਿਲ੍ਹਾ ਲੁਧਿਆਣਾ ਚ ਗੋਬਰ ਗੈਸ ਪਲਾਂਟਾਂ ਦੀ ਸਥਾਪਤੀ ਤੇ ਦਿੱਤੀ ਜਾ ਰਹੀ ਵਿਸ਼ੇਸ਼ ਤਵੱਜੋ, ਸਾਲ 2017-18 ਦੌਰਾਨ ਹੁਣ ਤੱਕ 540 ਗੋਬਰ ਗੈਸ ਪਲਾਂਟਾਂ ਦੀ ਕੀਤੀ ਜਾ ਚੁੱਕੀ ਸਥਾਪਨਾ


Shena Aggarwal ADC ludhiana

ਲੁਧਿਆਣਾ – ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ ਵਾਤਾਵਰਣ ਨੂੰ ਬਚਾਉਣ ਅਤੇ ਲੋਕਾਂ ਨੂੰ ਸਸਤੀ ਰਸੋਈ ਗੈਸ ਉਪਲੱਬਧ ਕਰਾਉਣ ਦੇ ਮਕਸਦ ਨਾਲ ਗੋਬਰ ਗੈਸ ਪਲਾਂਟਾਂ ਦੀ ਸਥਾਪਤੀ ਤੇ ਸਭ ਤੋਂ ਵਧੇਰੇ ਤਵੱਜ਼ੋ ਦਿੱਤੀ ਜਾ ਰਹੀ ਹੈ। ਇਸੇ ਮੰਤਵ ਤਹਿਤ ਜ਼ਿਲ੍ਹੇ ਵਿੱਚ ਸਾਲ 2017-18 ਦੌਰਾਨ ਹੁਣ ਤੱਕ 540 ਗੋਬਰ ਗੈਸ ਪਲਾਂਟਾਂ ਦੀ ਸਥਾਪਨਾ ਕੀਤੀ ਜਾ ਚੁੱਕੀ ਹੈ। ਇਹ ਪਲਾਂਟ ਉਰਜਾ ਬਚਾਉਣ ਵਿੱਚ ਬਹੁਤ ਮਦਦਗਾਰ ਸਾਬਿਤ ਹੋ ਰਹੇ ਹਨ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਪਿੰਡਾਂ ਵਿੱਚ ਗੋਬਰ ਗੈਸ ਲਗਾਉਣ ਨਾਲ ਲੋਕ ਕਾਫੀ ਉਤਸ਼ਾਹਿਤ ਹੋਏ ਹਨ ਅਤੇ ਉਨ੍ਹਾਂ ਨੇ ਨਿੱਜੀ ਖਾਣੇ ਬਣਾਉਣ ਦੀ ਆਦਤ ਨੂੰ ਇਸ ਉਬਪਰ ਨਿਰਭਰ ਕਰ ਲਿਆ ਹੈ।ਪਿੰਡਾਂ ਵਿੱਚ ਗੋਬਰ ਗੈਸ ਲਗਾਉਣ ਵਾਸਤੇ ਸਰਕਾਰ ਵੱਲੋਂ 9 ਹਜ਼ਾਰ ਦੀ ਸਬਸਿਡੀ ਵੀ ਦਿੱਤੀ ਜਾਂਦੀ ਹੈ ਅਤੇ 540 ਪਲਾਂਟਾਂ ਉਬਪਰ 9 ਹਜ਼ਾਰ ਦੇ ਹਿਸਾਬ ਨਾਲ ਜ਼ਿਲ੍ਹੇ ਵਿੱਚ 48,60,000/- ਦੀ ਸਬਸਿਡੀ ਵੀ ਦਿੱਤੀ ਜਾ ਚੁੱਕੀ ਹੈ।ਡਾ. ਅਗਰਵਾਲ ਨੇ ਇਹ ਵੀ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਗੋਬਰ ਗੈਸ ਪਲਾਂਟ ਦੀ ਸਬਸਿਡੀ ਵਧਾ ਕੇ 12 ਹਜ਼ਾਰ ਦੇ ਕਰੀਬ ਕਰਨ ਦੀ ਤਜ਼ਵੀਜ਼ ਹੈ।

ਉਨ੍ਹਾਂ ਦੱਸਿਆ ਕਿ ਗੋਬਰ ਗੈਸ ਪਲਾਂਟ ਸਿਰਫ ਘਰ ਦਾ ਖਾਣਾ ਬਣਾਉਣ ਵਾਸਤੇ ਕੰਮ ਨਹੀਂ ਆਉਂਦਾ ਸਗੋਂ ਇਸ ਨਾਲ ਕੁਦਰਤੀ ਖਾਦ ਦਾ ਵੀ ਉਤਪਾਦਨ ਹੁੰਦਾ ਹੈ।ਜਿਸ ਨਾਲ ਖੇਤਾਂ ਦੀ ਮਿੱਟੀ ਦੀ ਉਪਜਾਊ ਸ਼ਕਤੀ ਹੀ ਨਹੀਂ ਵਧਦੀ ਸਗੋਂ ਇਸ ਨਾਲ ਚੰਗੀ ਫ਼ਸਲ ਦਾ ਉਤਪਾਦਨ ਹੁੰਦਾ ਹੈ।ਗੋਬਰ ਗੈਸ ਪਲਾਂਟ ਲਗਾਉਣ ਨਾਲ ਪਿੰਡਾਂ ਦਾ ਚੌਗਿਰਦਾ ਸਾਫ਼ ਰਹਿੰਦਾ ਹੈ ਅਤੇ ਪਸ਼ੂ ਧਨ ਵੀ ਸੁਰੱਖਿਅਤ ਰਹਿੰਦਾ ਹੈ।ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣਾ ਇੱਕ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਜਿਵੇਂ-ਜਿਵੇਂ ਮਨੁੱਖਤਾ ਦੀ ਤਰੱਕੀ ਦਾ ਸਵੱਬ ਸਾਹਮਣੇ ਆਉਂਦਾ ਰਿਹਾ ਉਸੇ ਤਰ੍ਹਾਂ ਇਨਸਾਨ ਦੀਆਂ ਜਰੂਰਤਾਂ ਵਿੱਚ ਵੀ ਵਾਧਾ ਹੁੰਦਾ ਰਿਹਾ।ਉਸ ਨੂੰ ਪੂਰਾ ਕਰਨ ਵਾਸਤੇ ਹਮੇਸ਼ਾਂ ਹੀ ਨਵੀਆਂ ਕਾਢਾਂ ਦਾ ਅਵਿਸ਼ਕਾਰ ਕਰਨਾ ਸੁਭਾਵਿਕ ਹੋ ਗਿਆ ਜਿਵੇਂ ਕਿ ਸਾਡੇ ਘਰੇਲੂ ਗੈਸ ਦੀ ਜ਼ਰੂਰਤ ਵੱਧਦੀ ਗਈ ਪਰ ਉਸ ਨੂੰ ਵਿਕਲਪ ਬਣਾਉਣਾ ਅਤਿ ਜਰੂਰੀ ਹੋ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਿੰਡਾਂ ਵਿੱਚ ਵੱਧ ਤੋਂ ਵੱਧ ਗੋਬਰ ਗੈਸ ਪਲਾਂਟ ਲਗਾਏ ਜਾਣ, ਜਿਸ ਨਾਲ ਘਰੇਲੂ ਲੋੜਾਂ ਦੀ ਪੂਰਤੀ ਲਈ ਐਲ.ਪੀ.ਜੀ. ਸਿਲੰਡਰਾਂ ਦੀ ਬੱਚਤ ਹੀ ਨਹੀਂ ਹੋਵੇਗੀ ਸਗੋਂ ਦੇਸ਼ ਦੇ ਊਰਜਾ ਸਰੋਤਾਂ ਵਿੱਚ ਬੱਚਤ ਵੀ ਹੋਵੇਗੀ।


LEAVE A REPLY