ਲੁਧਿਆਣਾ ਪੁਲਿਸ ਦਿਹਾਤੀ ਵਲੋਂ ਕਤਲ ਕੇਸ ਨੂੰ 24 ਘੰਟਿਆਂ ਦੇ ਅੰਦਰ ਕੀਤਾ ਗਿਆ ਹਲ – ਆਰੋਪੀ ਗਿਰਫਤਾਰ


Murder Case Solved by Ludhiana Rural Police

ਲੁਧਿਆਣਾ – ਸ੍ਰੀ ਵਰਿੰਦਰ ਸਿੰਘ ਬਰਾੜ, ਪੀ.ਪੀ.ਐਸ, ਐਸ.ਐਸ.ਪੀ,ਲੁਧਿ:(ਦਿਹਾਤੀ) ਵੱਲੋਂ ਪ੍ਰੈਸ ਨੂੰ ਸੰਬੋਧਲ ਕਰਦੇ ਹੋਏ ਦੱਸਿਆ ਕਿ ਸ੍ਰੀ ਤਰੁਨ ਰਤਨ, ਪੀ.ਪੀ.ਐਸ ਪੁਲਿਸ ਕਪਤਾਨ(ਜਾਂਚ) ਲੁਧਿ:(ਦਿਹਾਤੀ), ਸ੍ਰੀ ਅਮਨਦੀਪ ਸਿੰਘ ਬਰਾੜ, ਪੀ.ਪੀ.ਐਸ ਉਪ ਕਪਤਾਨ ਪੁਲਿਸ(ਜਾਂਚ)ਲੁਧਿ:(ਦਿਹਾਤੀ),ਮਿਸ ਪ੍ਰਭਜੋਤ ਕੌਰ, ਪੀ.ਪੀ.ਐਸ ਉਪ ਕਪਤਾਨ ਪੁਲਿਸ ਜਗਰਾਉ ਦੇ ਦਿਸ਼ਾ ਨਿਰਦੇਸ਼ਾਂ ਤੇ ਇੰਸ: ਰਸ਼ਮਿੰਦਰ ਸਿੰਘ, ਮੁੱਖ ਅਫਸਰ ਥਾਣਾ ਸਿੱਧਵਾਂ ਬੇਟ ਵੱਲੋ ਥਾਣਾ ਸਿੱਧਵਾਂ ਬੇਟ ਅਧੀਨ ਪੈਦੇ ਪਿੰਡ ਲੀਲਾਂ ਮੇਘ ਸਿੰਘ ਵਿਖੇ ਬੀਤੀ ਰਾਤ ਹੋਏ ਕਤਲ ਕੇਸ ਦੇ ਸਾਰੇ ਦੋਸ਼ੀਆਨ ਨੂੰ 24 ਘੰਟਿਆਂ ਦੇ ਅੰਦਰ ਅੰਦਰ ਗ੍ਰਿਫਤਾਰ ਕਰ ਲਿਆ ਹੈ। ਮੁਦਈ ਬਸੰਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਲੀਲਾਂ ਮੇਘ ਸਿੰਘ ਦੇ ਬਿਆਨ ਤੇ ਮੁਕੱਦਮਾਂ ਨੰਬਰ 09 ਮਿਤੀ 07.01.2019 ਅ/ਧ 302/34 ਆਈ.ਪੀ.ਸੀ ਥਾਣਾ ਸਿੱਧਵਾਂ ਬੇਟ ਦਰਜ ਰਜਿਸਟਰ ਕੀਤਾ ਗਿਆ ਕਿ ਉਸਦੇ ਲੜਕੇ ਪ੍ਰਿਤਪਾਲ ਸਿੰਘ ਦੀ ਆਪਣੀ ਘਰਵਾਲੀ ਨਾਲ ਅਣਬਣ ਹੋਣ ਕਰਕੇ ਛੱਡਛੁਡਾ ਹੋ ਗਿਆ ਸੀ।ਮੁੱਦਈ ਅਤੇ ਉਸਦਾ ਲੜਕਾ ਦੋਨੋ ਇਕੱਲੇ ਹੀ ਪਿੰਡ ਲੀਲਾਂ ਮੇਘ ਸਿੰੰਘ ਰਹਿੰਦੇ ਸਨ।ਮਿਤੀ 03.01.2019 ਨੂੰ ਮੁੱਦਈ ਪਾਠ ਦੇ ਪ੍ਰੋਗਰਾਮ ਦੇ ਸਬੰਧ ਵਿੱਚ ਚੰਡੀਗੜ੍ਹ ਗਿਆ ਹੋਇਆ ਸੀ।

ਜਿਸਨੂੰ ਮਿਤੀ 07.01.2019 ਨੂੰ ਕਰੀਬ 06:30 ਪੀ.ਐਮ ਉਸ ਦੇ ਭਰਾ ਕੁਲਵੰਤ ਸਿੰਘ ਦਾ ਫੋਨ ਆਇਆ ਕੇ ਤੇਰੇ ਲੜਕੇ ਦਾ ਗੁਆਂਢੀਆਂ ਦੇ ਲੜਕਿਆਂ ਨਾਲ ਝਗੜਾ ਹੋ ਰਿਹਾ ਹੈ।ਮੁੱਦਈ ਦੇ ਭਰਾ ਦੇ ਦੇਖਦੇ ਦੇਖਦੇ ਦੋਸ਼ੀ ਜਗਸ਼ੀਰ ਸਿੰਘ ਨੇ ਆਪਣੇ ਲੋਹੇ ਦੇ ਟੋਕੇ ਨਾਲ ਮੇਰੇ ਲੜਕੇ ਪ੍ਰਿਤਪਾਲ ਸਿੰਘ ਦੇ ਸਿਰ ਪਰ ਕਈ ਵਾਰ ਕੀਤੇ।ਦੋਸ਼ੀ ਚਮਕੌਰ ਸਿੰਘ, ਸਤਨਾਮ ਸਿੰਘ ਅਤੇ ਲਛਮਣ ਸਿੰਘ ਨੇ ਸੋਟੀਆਂ ਨਾਲ ਉਸਦੀ ਕੁੱਟਮਾਰ ਕੀਤੀ।ਉਸ ਨੂੰ ਖਿੱਚਕੇ ਉਸ ਦੇ ਕਮਰੇ ਵਿੱਚ ਸੁੱਟ ਦਿੱਤਾ ਅਤੇ ਬਾਹਰੋ ਕੁੰਡੀ ਲਾ ਦਿੱਤੀ।ਮੁੱਦਈ ਆਪਣੇ ਭਰਾ ਦਾ ਫੋਨ ਸੁਣਨ ਉਪਰੰਤ ਚੰਡੀਗੜ੍ਹ ਤੋ ਆਪਣੇ ਘਰ ਪੁੱਜਾ।ਜਿਸ ਨੇ ਆਪਣੇ ਘਰ ਦੇ ਅੰਦਰ ਦੇਖਿਆ ਤਾਂ ਮ੍ਰਿਤਕ ਪ੍ਰਿਤਪਾਲ ਸਿੰਘ ਦੀ ਲਾਸ਼ ਖੂਨ ਨਾਲ ਲੱਥਪੱਥ ਹੋਈ ਕਮਰੇ ਵਿੱਚ ਫਰਸ਼ ਪਰ ਪਈ ਸੀ।ਵਜਾ ਰੰਜਿਸ ਇਹ ਹੈ ਕਿ ਮੁੱਦਈ ਦੇ ਲੜਕੇ ਦੀ ਘਰਵਾਲੀ ਨੂੰ ਉਕਤਾਨ ਦੋਸ਼ੀਆਨ ਨੇ ਉਸ ਦੇ ਲੜਕੇ ਦੇ ਖਿਲਾਫ ਗਲਤ ਗੱਲਾਂ ਕਰਵਾ ਕੇ ਉਸ ਨਾਲ ਛੱਡਛੁਡਾ ਕਰਵਾ ਦਿੱਤਾ ਸੀ।ਜਿਸ ਕਰਕੇ ਇਹਨਾਂ ਦੀ ਆਪਸੀ ਤਕਰਾਰਬਾ॥ੀ ਰਹਿੰਦੀ ਸੀ।ਮੁਕੱਦਮਾ ਉਕਤ ਦੇ ਦੋਸ਼ੀ ਜਗਸ਼ੀਰ ਸਿੰਘ ਪੁੱਤਰ ਪੂਰਨ ਸਿੰਘ, ਚਮਕੌਰ ਸਿੰਘ ਪੁੱਤਰ ਗੁਰਮੇਲ ਸਿੰਘ, ਸਤਨਾਮ ਸਿੰਘ ਪੁੱਤਰ ਪੂਰਨ ਸਿੰਘ ਅਤੇ ਲਛਮਣ ਸਿੰਘ ਪੁੱਤਰ ਕਿਸ਼ਨ ਸਿੰਘ ਵਾਸੀਆਨ ਪਿੰਡ ਲੀਲਾਂ ਮੇਘ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।ਗ੍ਰਿਫਤਾਰ ਦੋਸ਼ੀ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੁੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।


LEAVE A REPLY