ਲੁਧਿਆਣਾ ਵਿਖੇ ਹੋਇਆ ਮਿਉਜੀਕ ਨਾਈਟ ਸੁਰਾਂਗਲੀ ਦਾ ਆਯੋਜਨ


ਪੰਜਾਬ ਸਰਕਾਰ ਦੇ ਸਭਿਆਚਾਰ ਮਮਾਲੇ ਵਿਭਾਗ ਅਧੀਨ ਕਾਰਜਸ਼ੀਲ ਇਸ਼ਮੀਤ ਸਿੰਘ ਮਿਉਜੀਕ ਇੰਸਟੀਚਿਊਟ ਵਲੋਂ ਡਾ. ਸੁਰਜੀਤ ਪਾਤਰ ਜੀ ਦੀ ਰਹਿਨੁਮਈ ਵਿੱਚ ਕੀਨੀਆ ਤੋਂ ਗਾਇਕ ਉਪਕਾਰ ਸਿੰਘ  ਮਿਉਜੀਕ ਨਾਈਟ ਸੁਰਾਂਗਲੀ ਦਾ ਆਯੋਜਨ ਕੀਤਾ ਗਿਆ| ਇਸ ਵਿੱਚ ਇੰਸਟੀਚਿਊਟ ਦੇ ਡਾਇਰੈਕਟਰ ਡਾ. ਚਰਨਕਮਲ ਸਿੰਘ ਹੋਰਾਂ ਨੇ ਆਏ ਸਰੋਤਿਆਂ ਅਤੇ ਪਤਵੰਤੇ ਸੱਜਣਾ ਨੂੰ ਜੀ ਆਈਆਂ ਆਖਿਆ | ਇਸ ਮੌਕੇ ਗਾਇਕ ਉਪਕਾਰ ਸਿੰਘ ਹੋਰਾਂ ਨੇ ਡਾ. ਸੁਰਜੀਤ ਪਾਤਰ ਜੀ ਦੇ ਲਿਖੇ ਗੀਤ ਗਾ ਕੇ ਸਰੋਤਿਆਂ ਨੂੰ ਝੂਮਨ ਲਾ ਦਿਤਾ| ਇਸ ਮੌਕੇ ਹੀ ਉਹਨਾਂ ਦੀ ਇੱਕ ਸੀ ਡੀ ਸੁਰਾਂਗਲੀ ਰਲੀਜ਼ ਕੀਤੀ ਗਈ  ਅਤੇ ਇਸ ਸੀਡੀ ਵਿਚੋਂ ਇਕ ਨਜ਼ਮ ਦਾ ਵੀਡੀਓ ਰਲੀਜ਼ ਵੀ ਕੀਤਾ ਗਿਆ| ਪੰਜਾਬ ਆਰਟ ਕੌੰਸਿਲ ਚੈਅਰਮੈਨ ਡਾਕਟਰ. ਸੁਰਜੀਤ ਪਾਤਰ ਜੀ ਨੇ ਸੰਬੋਧਨ ਕਰਦਿਆਂ ਕਿਆ ਕਿ ਇਸ਼ਮੀਤ ਸਿੰਘ ਮਿਉਜੀਕ ਇੰਸਟੀਚਿਊਟ ਦਾ ਸੰਗੀਤਕ ਖੇਤਰ ਵਿਚ ਬਹੁਤ ਵੱਡਾ ਯੋਗਦਾਨ ਹੈ ਤੇ ਓਹ ਹਮੇਸ਼ਾ ਇਸ ਇੰਸਟੀਚਿਊਟ ਨਾਲ ਮੋਢਾ ਜੋੜ ਕੇ ਖੜੇ ਹਨ ਅਤੇ ਇੰਸਟੀਚਿਊਟ ਨੂੰ ਅਜਿਹੇ ਸਮਾਗਮ ਕਰਵਾਂਦੇ ਰਹਿਣਾ ਚਾਹਿਦਾ ਹੈ ਜਿਸ ਨਾਲਨਵੀਂ ਪੀੜੀ ਨੂੰ ਸੇਧ ਮਿਲ ਸਕੇ ਅਤੇ ਸਾਫ਼ ਸੁਥਰੀ ਗਾਇਕੀ ਨੂੰ ਉਤਸਾਹ ਮਿਲੇ|

  • 7
    Shares

LEAVE A REPLY