ਨਾਬਾਰਡ ਵੱਲੋਂ ਸਵੈ-ਸਹਾਇਤਾ ਸਮੂਹਾਂ ਦੇ ਮੈਂਬਰਾਂ ਲਈ ਵਰਕਸ਼ਾਪ ਦਾ ਆਯੋਜਨ


ਸਮਰਾਲਾ -ਨਾਬਾਰਡ ਦੇ ਖੇਤਰੀ ਦਫ਼ਤਰ ਚੰਡੀਗੜ ਵੱਲੋਂ ਸਵੈ-ਸਹਾਇਤਾ ਸਮੂਹਾਂ (ਸੈੱਲਫ਼ ਹੈਲਪ ਗਰੁੱਪ) ਦੇ ਆਗੂਆਂ ਅਤੇ ਮੈਂਬਰਾਂ ਲਈ ਇੱਕ ਦਿਨ ਦੀ ਸਿਖ਼ਲਾਈ ਵਰਕਸ਼ਾਪ ਦਾ ਆਯੋਜਨ ਪਿੰਡ ਲਲਹੇੜੀ ਵਿਖੇ ਕੀਤਾ ਗਿਆ, ਜਿਸ ਵਿੱਚ ਭਾਗ ਲੈਣ ਵਾਲਿਆਂ ਨੂੰ ਗਣਿਤ, ਕਿਤਾਬਾਂ ਲਿਖ਼ਣ, ਔਰਤ ਸਸ਼ਕਤੀਕਰਨ, ਪੈਸੇ ਦਾ ਲੈਣ-ਦੇਣ, ਆਰਥਿਕ ਗਤੀਵਿਧੀਆਂ, ਹੋਰ ਸਹਾਇਕ ਧੰਦੇ ਜਿਵੇਂ ਸਿਲਾਈ ਕਢਾਈ, ਅਚਾਰ ਅਤੇ ਪਾਪੜ ਆਦਿ ਬਣਾਉਣ ਦੀ ਸਿਖ਼ਲਾਈ ਦਿੱਤੀ ਗਈ।

ਵਰਕਸ਼ਾਪ ਦੌਰਾਨ ਜ਼ਿਲਾ ਕੇਂਦਰੀ ਸਹਿਕਾਰੀ ਬੈਂਕ ਖੰਨਾ ਦੇ ਮੈਨੇਜਰ ਸ੍ਰ. ਰੁਪਿੰਦਰ ਸਿੰਘ, ਲੁਧਿਆਣਾ ਦੇ ਮੈਨੇਜਰ ਸ੍ਰ. ਦਲਵੀਰ ਸਿੰਘ, ਵਿੱਤੀ ਸਲਾਹਕਾਰਾਂ ਅਤੇ ਹੋਰਾਂ ਨੇ ਹਾਜ਼ਰੀਨ ਨੂੰ ਆਪਣੀ ਆਮਦਨ ਵਿੱਚ ਵਾਧਾ ਕਰਨ ਬਾਰੇ ਤਕਨੀਕੀ ਜਾਣਕਾਰੀ ਦਿੱਤੀ। ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਨਾਬਾਰਡ ਦੇ ਖੇਤਰੀ ਜਨਰਲ ਮੈਨੇਜਰ ਸ੍ਰੀ ਪ੍ਰਵੀਨ ਭਾਟੀਆ ਨੇ ਦੱਸਿਆ ਕਿ ਸਵੈ-ਸਹਾਇਤਾ ਸਮੂਹ ਉਨਾਂ ਲੋਕਾਂ ਦੇ ਗਰੁੱਪ ਹੁੰਦੇ ਹਨ, ਜੋ ਕਿ ਇਕੱਠੇ ਹੋ ਕੇ ਆਪਣੇ ਜੀਵਨ ਨੂੰ ਬੇਹਤਰ ਬਣਾਉਣ ਲਈ ਉਪਰਾਲੇ ਕਰਦੇ ਹਨ। ਇਨਾਂ ਗਰੁੱਪਾਂ ਨੂੰ ਬਣਾਉਣ ਦਾ ਅਸਲ ਮਕਸਦ ਹੁੰਦਾ ਹੈ ਕਿ ਕਿਸ ਤਰਾਂ ਸਾਂਝੇ ਯਤਨਾਂ ਨਾਲ ਆਮਦਨੀ ਵਿੱਚ ਵਾਧਾ ਕੀਤਾ ਜਾ ਸਕੇ। ਇਸ ਮੌਕੇ ਉਨਾਂ ਨਾਬਾਰਡ ਦੀਆਂ ਵੱਖ-ਵੱਖ ਯੋਜਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ।

  • 288
    Shares

LEAVE A REPLY