ਨਵਜੋਤ ਕੌਰ ਨੇ ਭਾਰਤ ਲਈ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਚ ਸੋਨੇ ਦਾ ਤਮਗਾ ਜਿੱਤਿਆ


 

ਨਵੀਂ ਦਿੱਲੀ– ਹੁਣ ਖੇਡਾਂ ਵਿੱਚ ਵੀ ਕੁੜੀਆਂ ਮੁੰਡਿਆ ਤੋਂ ਪਿਛੇ ਨਹੀ ਹਨ, ਇਹਦਾ ਹੀ ਭਾਰਤ ਦੀ ਨਵਜੋਤ ਕੌਰ ਨੇ ਕਰਕੇ ਦਿਖਾਇਆ ਹੈ।  ਸੀਨੀਅਰ ਏਸ਼ੀਆਈ ਚੈਂਪੀਅਨਸ਼ਿਪ ‘ਚ ਨਵਜੋਤ ਕੌਰ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਹੈ, ਜਿਸ ਨੇ ਸੋਨੇ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਸ਼ੁੱਕਰਵਾਰ ਨੂੰ ਨਵਜੋਤ ਨੇ ਜਾਪਾਨ ਦੀ ਮਿਆ ਆਈਮਾਈ ਨੂੰ 9-1 ਨਾਲ ਹਰਾ ਕੇ ਮਹਿਲਾ ਦੀ 65 ਕਿ. ਗ੍ਰਾ. ਵਰਗ ਫ੍ਰੀ ਸਟਾਈਲ ਫਾਈਨਲ ਮੁਕਾਬਲੇ ਵਿਚ ਸੋਨੇ ਦਾ ਤਮਗਾ ਜਿੱਤਿਆ। ਮੌਜੂਦਾ ਚੈਂਪੀਅਨਸ਼ਿਪ ਵਿਚ ਭਾਰਤ ਦਾ ਇਹ ਪਹਿਲਾ ਸੋਨੇ ਦਾ ਮੈਡਲ ਸੀ। ਭਾਰਤ ਨੇ ਸੋਨੇ ਤਗਮੇ ਸਣੇ ਛੇ ਹੋਰ ਮੈਡਲ ਹਾਸਲ ਕੀਤੇ ਹਨ, ਜਿਸ ਵਿਚ ਸੋਨੇ, ਇਕ ਚਾਂਦੀ ਅਤੇ ਚਾਰ ਕਾਂਸੇ ਦੇ ਤਮਗੇ ਸ਼ਾਮਲ ਸਨ। ਪੂਰੇ ਭਾਰਤ ਨੂੰ ਨਵਜੋਤ ਕੌਰ ਤੇ ਬਹੁਤ ਮਾਨ ਹੈ ਤੇ ਪੂਰੇ ਭਾਰਤ ਵਲੋਂ ਵਡਿਆਈਆ ਦਿਤੀਆ ਜਾ ਰਹਿਆ ਹਨ।

  • 122
    Shares

LEAVE A REPLY