ਕਾਂਗਰਸ ਨੇਤਾ ਨਵਜੋਤ ਸਿੱਧੂ ਨੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਡਿਗਰੀ ਨੂੰ ਲੈ ਕੇ ਸਾਧਿਆ ਨਿਸ਼ਾਨਾ


 

sidhu-2

ਕਾਂਗਰਸ ਨੇਤਾ ਨਵਜੋਤ ਸਿੱਧੂ ਨੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਡਿਗਰੀ ਨੂੰ ਲੈ ਕੇ ਉਨ੍ਹਾਂ ‘ਤੇ ਨਿਸ਼ਾਨਾ ਸਾਧਿਆ ਹੈ। ਸਿੱਧੂ ਨੇ ਟਵੀਟ ਕਰ ਇਰਾਨੀ ‘ਤੇ ਤਨਜ਼ ਕੀਤਾ ਤੇ ਕਿਹਾ, “ਸਮ੍ਰਿਤੀ ਇਰਾਨੀ ਜੀ 2014 ‘ਚ ਬੀਏ ਪਾਸ ਸੀ। 2019 ‘ਚ 12ਵੀਂ ਪਾਸ ਹੋ ਗਈ। ਮੈਨੂੰ ਲੱਗਦਾ ਹੈ 2024 ਦੀ ਚੋਣਾਂ ਤੋਂ ਪਹਿਲਾਂ ਕੇਜੀ ਕਲਾਸ ‘ਚ ਐਡਮਿਸ਼ਨ ਲੈ ਹੀ ਲਵੇਗੀ।”

ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਡਿਗਰੀ ‘ਤੇ 2004 ਦੀ ਲੋਕ ਸਭਾ ਚੋਣਾਂ ਦੌਰਾਨ ਵਿਵਾਦ ਹੋਇਆ ਸੀ ਜਦੋਂ ਉਨ੍ਹਾਂ ਨੇ ਹਲਫਨਾਮੇ ‘ਚ ਆਪਣੀ ਵਿਦਿਅਕ ਯੋਗਤਾ ਬੀਏ ਦੱਸੀ ਸੀ। ਬਾਅਦ ‘ਚ ਹਲਫਨਾਮੇ ‘ਚ ਉਨ੍ਹਾਂ ਨੇ ਖੁਦ ਨੂੰ 12ਵੀਂ ਪਾਸ ਦੱਸਿਆ ਸੀ। ਇਸ ‘ਤੇ ਵਿਰੋਧੀ ਧਿਰ ਨੇ ਸਮ੍ਰਿਤੀ ‘ਤੇ ਖੂਬ ਹੰਗਾਮਾ ਕੀਤਾ ਸੀ।

ਵੀਰਵਾਰ ਨੂੰ ਨਵਜੋਤ ਨੇ ਪੀਐਮ ਮੋਦੀ ‘ਤੇ ਵੀ ਹਮਲਾ ਕੀਤਾ। ਸਿੱਧੂ ਨੇ ਇੱਕ ਚੋਣ ਰੈਲੀ ‘ਚ ਕਿਹਾ ਮੋਦੀ ਲੋਕਾਂ ਨੂੰ ਵੰਡ ਰਹੇ ਹਨ, ਉਹ ਮੰਦਰ-ਮਸਜ਼ਿਦ ਦੀ ਗੱਲਾਂ ਕਰ ਰਹੇ ਹਨ। ਉਨ੍ਹਾਂ ਨੂੰ ਜਨਤਾ ਦੀ ਗੱਲ ਕਰਨੀ ਚਾਹੀਦੀ ਹੈ, ਉਨ੍ਹਾਂ ਦੀ ਪਹਿਲੀ ਗਰਾਹੀ ਦੀ ਗੱਲ ਕਰਨੀ ਚਾਹੀਦੀ ਹੈ।

ਨਵਜੋਤ ਸਿੱਧੂ ਨੇ ਅੱਗੇ ਕਿਹਾ ਸੀ, “ਮੇਕ ਇੰਨ ਇੰਡੀਆ ਦੀ ਗੱਲ ਕਰੀਏ ਤਾਂ ਮੋਦੀ ਜੀ, ਸਰਦਾਰ ਪਟੇਲ ਦਾ ਬੁੱਤ ਚੀਨ ਤੋਂ ਆਇਆ, ਰਾਫੇਲ ਫਰਾਂਸ ਤੋਂ, ਬੁਲੇਟ ਟ੍ਰੇਨ ਜਾਪਾਨ ਤੋਂ ਤਾਂ ਕੀ ਭਾਰਤ ਦੀ ਜਨਤਾ ਤੋਂ ਕੀ ਕੰਮ ਕਰਾਓਗੇ ਮੋਦੀ ਜੀ ਕੀ ਪਕੌੜੇ ਤਲਵਾਉਗੇ।”


LEAVE A REPLY