ਪੰਜਾਬ ਵਿਚ ਅਫੀਮ ਦੀ ਖੇਤੀ ਨੂੰ ਮਨਜੂਰੀ ਦੇਣ ਦੀ ਡਾ. ਗਾਂਧੀ ਦੀ ਸਲਾਹ ਨੂੰ ਨਵਜੋਤ ਸਿੰਘ ਸਿੱਧੂ ਦਾ ਮਿਲੀਆ ਸਮਰਥਨ


ਇਕ ਪਾਸੇ ਪੰਜਾਬ ‘ਚੋਂ ਨਸ਼ਾ ਖਤਮ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਤੇ ਦੂਜੇ ਪਾਸੇ ਪੰਜਾਬ ‘ਚ ਅਫੀਮ ਦੀ ਖੇਤੀ ਨੂੰ ਪ੍ਰਫੁੱਲਤ ਕੀਤਾ ਜਾ ਰਿਹਾ। ਪਟਿਆਲਾ ਤੋਂ ਐੱਮ. ਪੀ. ਡਾ. ਧਰਮੀਵਰ ਗਾਂਧੀ ਵੱਲੋਂ ਕਰਵਾਈ ਗਈ ਅਫੀਮ ਦੀ ਖੇਤੀ ਦੇ ਸਮੱਰਥਨ ‘ਚ ਕੈਪਟਨ ਦੇ ਵਜ਼ੀਰ ਨਵਜੋਤ ਸਿੰਘ ਸਿੱਧੂ ਵੀ ਨਿੱਤਰ ਆਏ ਹਨ। ਸਿੱਧੂ ਨੇ ਡਾ. ਗਾਂਧੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਡਾ. ਗਾਂਧੀ ਬਹੁਤ ਵਧੀਆ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਸਿੱਧੂ ਨੇ ਸੁਖਬੀਰ ਅਤੇ ਮਜੀਠੀਆ ਨੂੰ ਅਕਾਲੀ ਦਲ ਦੇ ਦੁੱਧ ‘ਚ ਖੱਟਾ ਦੱਸਦੇ ਹੋਏ ਕਿਹਾ ਕਿ ਪਹਿਲਾਂ ਲੋਕ ਅਫੀਮ ਨੂੰ ਦਵਾਈ ਦੇ ਤੌਰ ‘ਤੇ ਵਰਤਦੇ ਸਨ ਪਰ ਮਜੀਠੀਆ ਨੇ ਚਿੱਟੇ ਨੂੰ ਪੰਜਾਬ ‘ਚ ਲਿਆ ਕੇ ਕਈ ਮਾਂਵਾਂ ਦੀਆਂ ਕੁੱਖਾਂ ਸੁੰਨੀਆਂ ਕਰ ਦਿੱਤੀਆਂ ਹਨ।

ਸਿੱਧੂ ਲੁਧਿਆਣਾ ‘ਚ ਨੋਬਲ ਫਾਊਂਡੇਸ਼ਨ ਵੱਲੋਂ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਜੀ ਨੂੰ ਸਮਰਪਿਤ ਸਮਾਰੋਹ ‘ਚ ਪਹੁੰਚੇ ਹੋਏ ਸਨ। ਸਮਾਰੋਹ ‘ਚ ‘ਪੰਜਾਬ ਕੇਸਰੀ’ ਗਰੁੱਪ ਦੇ ਮੁੱਖ ਸੰਪਾਦਕ ਪਦਮ ਸ਼੍ਰੀ ਵਿਜੇ ਚੋਪੜਾ ਜੀ ਨੇ ਵੱਖ-ਵੱਖ ਖੇਤਰਾਂ ਤੋਂ ਅਹਿਮ ਭੂਮਿਕਾ ਨਿਭਾਉਣ ਵਾਲੀਆਂ 16 ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ।

  • 719
    Shares

LEAVE A REPLY