ਕੈਬਨਿਟ ਮੀਟਿੰਗ ‘ਚ ਨਹੀਂ ਸ਼ਾਮਲ ਹੋ ਰਹੇ ਸਿੱਧੂ


Navjot Singh Sidhu

ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਸੋਮਵਾਰ ਨੂੰ ਬਾਅਦ ਦੁਪਿਹਰ ਸੱਦੀ ਗਈ ਪੰਜਾਬ ਵਜ਼ਾਰਤ ਦੀ ਬੈਠਕ ਵਿੱਚ ਸ਼ਾਮਲ ਨਹੀਂ ਹੋਣਗੇ। ਦਰਅਸਲ, ਸਿੱਧੂ ਬਾਹਰਲੇ ਸੂਬਿਆਂ ਵਿੱਚ ਪਾਰਟੀ ਲਈ ਚੋਣ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਦੀ ਗ਼ੈਰਹਾਜ਼ਰੀ ਉਸ ਸਮੇਂ ਰਹੇਗੀ ਜਦ ਕੈਪਟਨ ਨਾਲ ਉਨ੍ਹਾਂ ਦਾ ਵਿਵਾਦ ਜਾਰੀ ਹੈ।

ਪਿਛਲੇ ਦਿਨਾਂ ਤੋਂ ਸਿੱਧੂ ਦੇ ਕੈਪਟਨ ਅਮਰਿੰਦਰ ਸਿੰਘ ਬਾਰੇ ਦਿੱਤੇ ਬਿਆਨ ‘ਤੇ ਵਿਵਾਦ ਜਾਰੀ ਹੈ। ਉਨ੍ਹਾਂ ਕਿਹਾ ਸੀ ਕਿ ਰਾਹੁਲ ਗਾਂਧੀ ਉਨ੍ਹਾਂ ਦੇ ਕੈਪਟਨ ਹਨ, ਇਸ ‘ਤੇ ਸਿੱਧੂ ਦੇ ਸਾਥੀ ਤੜਿੰਗ ਹੋ ਗਏ ਹਨ ਤੇ ਮੁੱਖ ਮੰਤਰੀ ਦੀ ‘ਸਰਦਾਰੀ’ ‘ਤੇ ਉਂਗਲ ਚੁੱਕਣ ਦਾ ਦੋਸ਼ ਲਾ ਕੇ ਸਿੱਧੂ ਤੋਂ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਪਾਕਿਸਤਾਨ ਦੌਰੇ ਲਈ ਕੈਪਟਨ ਦਾ ਮਸ਼ਵਰਾ ਨਾ ਮੰਨਣ ਦੇ ਵੀ ਦੋਸ਼ ਲੱਗ ਰਹੇ ਹਨ। ਹਾਲਾਂਕਿ, ਬੀਤੇ ਕੱਲ੍ਹ ਸਿੱਧੂ ਦੀ ਪਤਨੀ ਨੇ ਇਸ ਵਿਵਾਦ ‘ਤੇ ਸਫ਼ਾਈ ਦਿੱਤੀ ਸੀ ਅਤੇ ਕਿਹਾ ਸੀ ਕਿ ਉਹ ਕੈਪਟਨ ਨੂੰ ਆਪਣੇ ਪਿਤਾ ਸਮਾਨ ਸਮਝਦੇ ਹਨ ਤੇ ਮੀਡੀਆ ਵਿੱਚ ਅਧੂਰਾ ਬਿਆਨ ਚੱਲਿਆ ਹੈ।

  • 1
    Share

LEAVE A REPLY