ਪੁੰਜਾਬ ਚ ਨਹੀਂ ਜਲਾਈ ਜਾ ਰਹੀ ਪਰਾਲੀ ਫਿਰ ਵੀ ਦਿੱਲੀ ਦੀ ਹਵਾ ਹੋ ਰਹੀ ਹੈ ਜ਼ਹਿਰੀਲੀ, ਲੋਕਾਂ ਦਾ ਸਾਹ ਲੈਣਾ ਵੀ ਹੋਇਆ ਔਖਾ


Delhi Air Pollution Touched Higher Level

ਦਿੱਲੀ ਚ ਹਵਾ ਦੀ ਰਫਤਾਰ ਘੱਟ ਹੋਣ ਕਾਰਨ ਹਵਾ ਦੀ ਗੁਣਵੱਤਾ ਸ਼ੁਰਕਵਾਰ ਨੂੰ ਗੰਭੀਰ ਪੱਧਰ ਤੇ ਆ ਗਈ ਹੈ। ਅਧਿਕਾਰੀਆਂ ਨੇ ਉਮੀਦ ਜਤਾਈ ਹੈ ਕਿ ਅਗਲੇ ਕੁਝ ਦਿਨਾਂ ਚ ਬਾਰਸ਼ ਹੋ ਸਕਦੀ ਹੈ ਜਿਸ ਤੋਂ ਬਾਅਦ ਹਵਾ ਚ ਪ੍ਰਦੂਸ਼ਣ ਘਟਣ ਦੀ ਉਮੀਦ ਹੈ। ਕੇਂਦਰੀ ਪ੍ਰਦੂਸ਼ਣ ਕੰਟ੍ਰੋਲ ਬੋਰਡ ਦੇ ਅੰਕੜਿਆਂ ਮੁਤਾਬਕ ਸ਼ਹਿਰ ਚ ਪ੍ਰਦੂਸ਼ਣ ਦਾ ਪੱਧਰ 402 ਰਿਹਾ। ਯਾਦ ਦਵਾਉਣਾ ਚਾਹੁੰਦੇ ਹਾਂ ਕੀ ਕੁਜ ਦਿਨੀਆਂ ਪਹਿਲਾਂ ਦਿੱਲੀ ਸਰਕਾਰ ਵਲੋਂ ਇਸ ਜਹਰੀਲੀ ਹਵਾ ਦਾ ਕਾਰਨ ਪੰਜਾਬ ਤੇ ਹਰਿਆਣਾ ਵਿੱਚ ਜਲਾਈ ਜਾ ਰਹੀ ਪਰਾਲੀ ਨੂੰ ਦਸਇਆ ਗਿਆ ਸੀ ਅਗਰ ਦੇਖੇਆ ਜਾਵੇ ਤਾਂ ਹੁਣ ਨਾ ਹੀ ਪੰਜਾਬ ਤੇ ਨਾ ਹੀ ਹਰਿਆਣਾ ਦੇ ਕਿਸਾਨਾਂ ਵਲੋਂ ਪਰਾਲੀ ਨੂੰ ਸਾਡੇਆ ਜਾ ਰਿਹਾ ਹੈ ਪਰ ਫਿਰ ਵੀ ਦਿੱਲੀ ਦੀ ਹਵਾ ਜਹਰੀਲੀ ਹੋ ਰਹੀ ਹੈ|

ਹਵਾ ਦੀ ਇਸ ਸਥਿਤੀ ਕਰਕੇ ਲੋਕਾਂ ਨੂੰ ਸਾਹ ਲੈਣ ਚ ਵੀ ਖਾਸੀ ਦਿਕੱਤ ਹੋ ਰਹੀ ਹੈ। ਸੀਪੀਸੀਬੀ ਦਾ ਕਹਿਣਾ ਹੈ ਕਿ 22 ਖੇਤਰਾਂ ਚ ਹਵਾ ਦੀ ਗੁਣਵੱਤਾ ਗੰਭੀਰ ਅਤੇ 13 ਚ ਬੇਹੱਦ ਖ਼ਰਾਬ ਦਰਜ ਕੀਤੀ ਕਈ ਹੈ। ਰਿਪੋਰਟ ਮੁਤਾਬਕ ਦਿੱਲੀ ਚ ਹਵਾ ਚ ਸਭ ਤੋਂ ਛੋਟੇ ਕਣ ਪੀਐਮ 2.5 ਦਾ ਪੱਧਰ 278 ਦਰਜ ਕੀਤਾ ਗਿਆ ਜਦਕਿ ਪੀਐਮ 10 ਦਾ ਪੱਧਰ 430 ਦਰਜ ਕੀਤਾ ਗਿਆ।

ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਚ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜਿਸ ਤੋਂ ਬਾਅਦ ਹਵਾ ਦੀ ਗੁਣਵੱਤਾ ਚ ਕੁਝ ਸੁਧਾਰ ਹੋਣ ਦੀ ਉਮੀਦ ਹੈ। ਸ਼ੁਕਰਵਾਰ ਨੂੰ ਪ੍ਰਦੂਸ਼ਣ ਦਾ ਲੇਵਲ ਬਹੁਤ ਖ਼ਰਾਬ ਤੋਂ ਗੰਭੀਰ ਦੀ ਸ਼੍ਰੇਣੀ ਚ ਆ ਗਿਆ।

  • 288
    Shares

LEAVE A REPLY