ਮਾਨਸੂਨ ਬਾਰੇ ਭਾਰਤੀ ਮੌਸਮ ਵਿਭਾਗ ਨੇ ਕੀਤੀ ਨਵੀਂ ਭਵਿੱਖਬਾਣੀ


 

monsoon

ਭਾਰਤੀ ਮੌਸਮ ਵਿਭਾਗ ਦਾ ਅੰਦਾਜ਼ਾ ਹੈ ਕਿ ਇਸ ਸਾਲ ਦੱਖਣੀ-ਪੱਛਮੀ ਮਾਨਸੂਨ ਆਪਣੇ ਤੈਅ ਸਮੇਂ ਤੋਂ ਪੰਜ ਦਿਨ ਦੀ ਦੇਰੀ ਯਾਨੀ 6 ਜੂਨ ਨੂੰ ਪਹੁੰਚ ਰਿਹਾ ਹੈ। ਆਈਐਮਡੀ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਦੀ ਸਪੀਡ ਮੱਠੀ ਰਹਿਣ ਦੀ ਸੰਭਾਵਨਾ ਹੈ। ਕਿਹਾ ਗਿਆ ਹੈ ਕਿ ਪਹਿਲਾਂ ਜਿਸ ਤਾਰੀਖ ਦਾ ਐਲਾਨ ਕੀਤਾ ਗਿਆ ਹੈ, ਉਸ ਚ ਚਾਰ-ਪੰਜ ਦਿਨ ਅੱਗੇ ਪਿੱਛੇ ਹੋ ਸਕਦੀ ਹੈ।

ਪ੍ਰਾਈਵੇਟ ਮੌਸਮ ਅੇਜੰਸੀ ਸਕਾਈਮੈਟ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਮਾਨਸੂਨ ਦੋ ਦਿਨ ਦੀ ਦੇਰੀ ਨਾਲ ਚੱਲ ਰਿਹਾ ਹੈ ਜਿਸ ਨਾਲ ਇਹ ਕੇਰਲ ‘ਚ ਚਾਰ ਜੂਨ ਨੂੰ ਪਹੁੰਚੇਗਾ। ਆਈਐਮਡੀ ਨੇ ਕਿਹਾ ਕਿ ਮਾਨਸੂਨ ਦੀ ਸ਼ੁਰੂਆਤ ਦੀ ਤਾਰੀਖ ਦੇ ਅਦਾਜ਼ਿਆਂ ਬਾਰੇ ਪਿਛਲੇ 14 ਸਾਲਾਂ ਦੇ ਸਾਰੇ ਅਦਾਜ਼ੇ ਸਹੀ ਸਾਬਤ ਹੋਏ ਹਨ ਜਿਸ ‘ਚ ਸਿਰਫ 2015 ਦਾ ਅਨੁਮਾਨ ਸਹੀ ਨਹੀਂ ਸੀ।

ਮੌਸਮ ਵਿਭਾਗ ਦਾ ਕਹਿਣਾ ਹੈ, ਅੰਡੇਮਾਨ ਸਾਗਰ, ਨਿਕੋਬਾਰ ਦੀਪ ਦੇ ਦੱਖਣੀ ਭਾਗ ਤੇ ਦੱਖਣੀ-ਪੂਰਬੀ ਬੰਗਾਲ ਦੀ ਖਾੜੀ ‘ਚ 18 ਤੋਂ 19 ਮਈ ‘ਚ ਦੱਖਣੀ-ਪੱਛਮੀ ਮਾਨਸੂਨ ਦੇ ਅੱਗੇ ਵਧਣ ਲਈ ਹਾਲਾਤ ਸਹੀ ਹੁੰਦੇ ਜਾ ਰਹੇ ਹਨ।” ਮੌਸਮ ਵਿਭਾਗ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਇਸ ਸਾਲ ਮਾਨਸੂਨ ਚ ਠੀਕ-ਠਾਕ ਬਾਰਸ਼ ਹੋਣ ਦੀ ਉਮੀਦ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਕਰੀਬ 96 ਫੀਸਦ ਬਾਰਸ਼ ਹੋ ਸਕਦੀ ਹੈ।


LEAVE A REPLY