ਪੁਲਿਸ ਨੇ ਜੂਏ ਦੇ ਅੱਡੇ ਤੋਂ 9 ਮੁਲਜ਼ਮਾਂ ਨੂੰ ਕੀਤਾ ਗਿਰਫਤਾਰ


Gambler Arrested

ਸਿਟੀ ਥਾਣਾ ਨੰਬਰ-1 ਖੰਨਾ ਦੀ ਪੁਲਸ ਨੇ ਗੁਰਦੁਆਰਾ ਕਲਗੀਧਰ ਸਾਹਿਬ ਦੇ ਸਾਹਮਣੇ ਚੱਲ ਰਹੇ ਜੂਏ ਦੇ ਅੱਡੇ ਦਾ ਪਰਦਾਫਾਸ਼ ਕੀਤਾ। ਇਸ ਅੱਡੇ ਤੋਂ ਪੁਲਸ ਨੇ 9 ਮੁਲਜ਼ਮਾਂ ਨੂੰ ਜੂਆ ਖੇਡਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੇ ਕਬਜ਼ੇ ਚੋਂ ਤਾਸ਼ ਅਤੇ ਵੱਡੀ ਰਕਮ ਬਰਾਮਦ ਕੀਤੀ ਗਈ। ਜਾਣਕਾਰੀ ਅਨੁਸਾਰ ਉਕਤ ਅੱਡੇ ਕਾਰਨ ਨੇੜਲੇ ਲੋਕ ਬਹੁਤ ਪਰੇਸ਼ਾਨ ਸਨ, ਜਿਸ ਕਾਰਨ ਕਿਸੇ ਨੇ ਇਸ ਦੀ ਸੂਚਨਾ ਪੁਲਸ ਦਿੱਤੀ ਤਾਂ ਪੁਲਸ ਸਟੇਸ਼ਨ ਤੋਂ ਏ. ਐੱਸ. ਆਈ. ਸੁਰਾਜਦੀਨ, ਏ. ਐੱਸ. ਆਈ. ਬਲਦੇਵ ਰਾਜ ਅਤੇ ਮਹਿਲਾ ਥਾਣੇਦਾਰ ਡਿੰਪਲ ਕੁਮਾਰੀ ਦੀ ਅਗਵਾਈ ਵਿਚ ਪੁਲਸ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਛਾਪੇਮਾਰੀ ਕੀਤੀ, ਜਿਥੋਂ ਮੁਲਜ਼ਮਾਂ ਨੂੰ ਰੰਗੇ ਹੱਥੀਂ ਜੂਆ ਖੇਡਦੇ ਕਾਬੂ ਕੀਤਾ ਗਿਆ।

ਕੁਝ ਵਪਾਰੀ ਵੀ ਸ਼ਾਮਲ ਹਨ ਇਨ੍ਹਾਂ ਮੁਲਜ਼ਮਾਂ ਚ

ਸੂਤਰਾਂ ਮੁਤਾਬਕ ਪੁਲਸ ਵਲੋਂ ਫੜੇ ਗਏ ਮੁਲਜ਼ਮਾਂ ਚ 2 ਜਾਂ 3 ਵਪਾਰੀ ਹਨ ਜੋ ਬਾਜ਼ਾਰ ਵਿਚ ਦੁਕਾਨਾਂ ਕਰਦੇ ਹਨ। ਉਹ ਅਕਸਰ ਇਸ ਅੱਡੇ ’ਤੇ ਜੂਆ ਖੇਡਣ ਆਉਂਦੇ ਹਨ ਤੇ ਅੱਜ ਪੁਲਸ ਵਲੋਂ ਫੜੇ ਗਏ।

ਪੁਲਸ ਆਪਣੀ ਕਾਰਵਾਈ ਕਰ ਰਹੀ ਹੈ – ਡਿੰਪਲ

ਇਸ ਸਬੰਧੀ ਜਦੋਂ ਆਈ. ਓ. ਡਿੰਪਲ ਕੁਮਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਪੁਲਸ ਆਪਣੀ ਕਾਗਜ਼ੀ ਕਾਰਵਾਈ ਕਰ ਰਹੀ ਹੈ। ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਸਾਰੀ ਜਾਣਕਾਰੀ ਦੇਣ ਸੰਭਵ ਹੋਵੇਗਾ।

  • 719
    Shares

LEAVE A REPLY