ਖ਼ੁਸ਼ਖ਼ਬਰੀ – ਹੁਣ ਪਾਸਪੋਰਟ ਬਣਵਾਉਣਾ ਹੋਇਆ ਬੇਹੱਦ ਆਸਾਨ


ਪਾਸਪੋਰਟ ਬਣਾਉਣ ਸਮੇਂ ਵੈਰੀਫਿਕੇਸ਼ਨ ਲਈ ਹੁਣ ਪੁਲਿਸ ਤੁਹਾਡੇ ਘਰ ਨਹੀਂ ਆਏਗੀ। ਬੀਤੇ ਦਿਨ ਖੇਤਰੀ ਪਾਸਪੋਰਟ ਕੇਂਦਰ, ਚੰਡੀਗੜ੍ਹ ਵੱਲੋਂ ‘ਐਮ ਪਾਸਪੋਰਟ ਸੇਵਾ ਐਪ’ ਨਾਂ ਦੀ ਮੋਬਾਈਲ ਐਪ ਲਾਂਚ ਕੀਤੀ ਗਈ ਜਿਸ ਦੀ ਮਦਦ ਨਾਲ ਲੋਕ ਆਸਾਨੀ ਨਾਲ ਕਿਸੇ ਵੀ ਥਾਂ ਤੋਂ ਕਦੀ ਵੀ ਆਪਣੀ ਅਪਾਇੰਟਮੈਂਟ ਬੁਕ ਕਰ ਸਕਦੇ ਹਨ। ਇਸ ਲਈ ਕਿਸੇ ਏਜੰਟ ਜਾਂ ਦਲਾਲ ਦੀ ਜ਼ਰੂਰਤ ਵੀ ਨਹੀਂ ਪਏਗੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਐਪ ਦਾ ਮਕਸਦ ਪਾਸਪੋਰਟ ਬਣਾਉਣ ਦੀ ਪ੍ਰਕਿਰਿਆ ਨੂੰ ਆਸਾਨ ਤੇ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਹੈ। ਪਾਸਪੋਰਟ ਬਿਨੈਕਾਰ ਆਪਣੀ ਪਛਾਣ ਸਬੰਧੀ ਸਾਰੇ ਦਸਤਾਵੇਜ਼ ਪਾਸਪੋਰਟ ਦਫ਼ਤਰ ਵਿੱਚ ਹੀ ਕਰ ਸਕਦਾ ਹੈ। ਬਿਨੈਕਾਰ ਦੀ ਰਿਹਾਇਸ਼ ਜਾਂ ਪੱਕੇ ਪਤੇ ਦੀ ਪੁਸ਼ਟੀ ਡਾਕ ਰਾਹੀਂ ਕੀਤੀ ਜਾਏਗੀ ਯਾਨੀ ਪਾਸਪੋਰਟ ਬਿਨੈਕਾਰ ਵੱਲੋਂ ਦਿੱਤੇ ਪਤੇ ’ਤੇ ਪੁੱਜਣ ਨੂੰ ਹੀ ਪਤੇ ਦੀ ਪੁਸ਼ਟੀ ਮੰਨਿਆ ਜਾਏਗਾ। ਇਸ ਤੋਂ ਇਲਾਵਾ ਬਿਨੈਕਾਰ ਦੇ ਕ੍ਰਿਮੀਨਲ ਰਿਕਾਰਡ ਦੀ ਜਾਣਕਾਰੀ ਵੀ ਪੁਲਿਸ ਵਿਭਾਗ ਦੇ ਰਿਕਾਰਡ ਵਿੱਚੋਂ ਹੀ ਲਈ ਜਾਏਗੀ।

  • 1
    Share

LEAVE A REPLY