ਸਰਬਸੰਮਤੀ ਵਾਲੇ ਸਰਪੰਚਾਂ ਅਤੇ ਪੰਚਾਂ ਨੂੰ ਵੀ ਨਾਮਜ਼ਦਗੀਆਂ ਭਰਨੀਆਂ ਜ਼ਰੂਰੀ, ਮਹਿਜ਼ ਸਰਬਸੰਮਤੀ ਵਾਲੇ ਮਤਿਆਂ ਨੂੰ ਨਹੀਂ ਮਿਲੇਗੀ ਮਾਨਤਾ- ਜ਼ਿਲਾ ਚੋਣ ਅਫ਼ਸਰ


Ludhiana DC Pardeep Aggarwal

ਲੁਧਿਆਣਾ – ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਗਾਮੀ ਪੰਚਾਇਤ ਚੋਣਾਂ ਲਈ ਜੋ ਸਰਪੰਚ ਜਾਂ ਪੰਚ ਸਰਬਸੰਮਤੀ ਨਾਲ ਚੁਣੇ ਜਾ ਰਹੇ ਹਨ, ਉਨਾਂ ਨੂੰ ਵੀ ਨਾਮਜ਼ਦਗੀ ਪੱਤਰ ਭਰਨੇ ਜ਼ਰੂਰੀ ਹਨ। ਨਾਮਜ਼ਦਗੀ ਪੱਤਰ ਨਾ ਭਰਨ ਦੀ ਸੂਰਤ ਵਿੱਚ ਅਜਿਹੇ ਉਮੀਦਵਾਰਾਂ ਨੂੰ ਰਾਜ ਚੋਣ ਕਮਿਸ਼ਨ ਵੱਲੋਂ ਜੇਤੂ ਵਜੋਂ ਮਾਨਤ ਨਹੀਂ ਦਿੱਤੀ ਜਾਵੇਗੀ।

ਉਨਾਂ ਦੱਸਿਆ ਕਿ ਆਮ ਤੌਰ ‘ਤੇ ਦੇਖਣ ਵਿੱਚ ਆਉਂਦਾ ਹੈ ਕਿ ਜਿਨਾਂ ਪਿੰਡਾਂ ਵਿੱਚ ਸਰਬਸੰਮਤੀ ਨਾਲ ਸਰਪੰਚ ਜਾਂ ਪੰਚ ਚੁਣੇ ਜਾਂਦੇ ਹਨ, ਉਨਾਂ ਵੱਲੋਂ ਆਪਣੇ ਆਪ ਨੂੰ ਜੇਤੂ ਮੰਨਦੇ ਹੋਏ ਨਾਮਜ਼ਦਗੀ ਪੱਤਰ ਦੀ ਜ਼ਰੂਰਤ ਨਹੀਂ ਸਮਝੀ ਜਾਂਦੀ। ਅਜਿਹਾ ਕਰਨ ਦੀ ਸੂਰਤ ਵਿੱਚ ਉਨਾਂ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਨਾ ਹੀ ਸਰਬਸੰਮਤੀ ਵਾਲੇ ਪੰਚਾਇਤੀ ਮਤਿਆਂ ਨੂੰ ਮੰਨਿਆ ਜਾਵੇਗਾ। ਸ੍ਰੀ ਅਗਰਵਾਲ ਨੇ ਅਪੀਲ ਕੀਤੀ ਕਿ ਜੋ ਸਰਬਸੰਮਤੀ ਨਾਲ ਚੁਣੇ ਗਏ ਹਨ, ਉਹ ਵੀ ਆਪਣਾ ਨਾਮਜ਼ਦਗੀ ਪੱਤਰ ਭਰਨਾ ਯਕੀਨੀ ਬਣਾਉਣ। ਨਾਮਜ਼ਦਗੀਆਂ 19 ਦਸੰਬਰ, 2018 ਤੱਕ ਜਾਰੀ ਰਹਿਣਗੀਆਂ। ਨਾਮਜ਼ਦਗੀਆਂ ਭਰਨ ਦਾ ਸਮਾਂ ਸਵੇਰੇ 11 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਹੈ। ਇਸ ਤੋਂ ਬਾਅਦ ਕੋਈ ਵੀ ਨਾਮਜ਼ਦਗੀ ਸਵੀਕਾਰ ਨਹੀਂ ਕੀਤੀ ਜਾਵੇਗੀ।

ਸ੍ਰੀ ਅਗਰਵਾਲ ਨੇ ਦੱਸਿਆ ਕਿ ਇਨਾਂ ਚੋਣਾਂ ਨੂੰ ਪਾਰਦਰਸ਼ਤਾ ਅਤੇ ਨਿਰਪੱਖਤਾ ਨਾਲ ਨੇਪਰੇ ਚਾੜਨ ਲਈ ਰਾਜ ਚੋਣ ਕਮਿਸ਼ਨ ਵੱਲੋਂ ਜ਼ਿਲਾ ਲੁਧਿਆਣਾ ਵਿੱਚ ਤਿੰਨ ਚੋਣ ਨਿਗਰਾਨ ਤਾਇਨਾਤ ਕੀਤੇ ਗਏ ਹਨ। ਬਲਾਕ ਲੁਧਿਆਣਾ-2, ਮਲੌਦ, ਡੇਹਲੋਂ ਅਤੇ ਪੱਖੋਵਾਲ ਲਈ ਸ੍ਰੀ ਵਿਸ਼ੇਸ਼ ਸਾਰੰਗਲ ਨਿਗਰਾਨ ਨਿਯੁਕਤ ਕੀਤਾ ਗਿਆ ਹੈ। ਉਨਾਂ ਨਾਲ ਲਾਇਜ਼ਨ ਅਫ਼ਸਰ ਵਜੋਂ ਸ੍ਰੀ ਤਰੁਨ ਗੋਇਲ (9041741171) ਨੂੰ ਲਗਾਇਆ ਗਿਆ ਹੈ। ਬਲਾਕ ਜਗਰਾਂਉ, ਰਾਏਕੋਟ, ਸਿੱਧਵਾਂ ਬੇਟ, ਲੁਧਿਆਣਾ-1 ਅਤੇ ਸੁਧਾਰ ਲਈ ਸ੍ਰੀ ਰਾਜੀਵ ਵਰਮਾ ਨਿਗਰਾਨ ਲਗਾਏ ਗਏ ਹਨ। ਉਨਾਂ ਨਾਲ ਸ੍ਰੀ ਸੌਰਭ ਸਿੰਗਲਾ (9888426733) ਲਗਾਏ ਗਏ ਹਨ। ਇਸੇ ਤਰਾਂ ਸ੍ਰੀਮਤੀ ਜਯੋਤੀ ਬਾਲਾ ਨੂੰ ਬਲਾਕ ਖੰਨਾ, ਸਮਰਾਲਾ, ਦੋਰਾਹਾ ਅਤੇ ਮਾਛੀਵਾੜਾ ਦਾ ਨਿਗਰਾਨ ਲਗਾਇਆ ਗਿਆ ਹੈ। ਉਨਾਂ ਨਾਲ ਲਾਇਜ਼ਨ ਅਫ਼ਸਰ ਵਜੋਂ ਸ੍ਰ. ਜਸਦੇਵ ਸਿੰਘ (9465100049) ਤਾਇਨਾਤ ਕੀਤੇ ਗਏ ਹਨ। ਚੋਣ ਪ੍ਰਕਿਰਿਆ ਸੰਬੰਧੀ ਕਿਸੇ ਵੀ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰਨ ਲਈ ਵੋਟਰਾਂ ਅਤੇ ਆਮ ਲੋਕਾਂ ਵੱਲੋਂ ਇਨਾਂ ਨਿਗਰਾਨਾਂ ਨਾਲ ਇਨਾਂ ਦੇ ਲਾਇਜ਼ਨ ਅਫ਼ਸਰਾਂ ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।


LEAVE A REPLY