ਫਰਜ਼ੀ ਸੰਦੇਸ਼ਾਂ ਨੂੰ ਇੰਝ ਰੋਕੇਗਾ ਵ੍ਹਟਸਐਪ ਅਤੇ ਲੋਕਾਂ ਨੂੰ ਕਰੇਗਾ ਜਾਗਰੂਕ


whats App

ਫਰਜ਼ੀ ਸੰਦੇਸ਼ਾਂ ਸਬੰਧੀ ਸਰਕਾਰ ਤੇ ਲੋਕਾਂ ਦੀ ਆਲੋਚਨਾ ਦਾ ਸਾਹਮਣਾ ਕਰ ਰਹੀ ਵ੍ਹਟਸਐਪ ਕੰਪਨੀ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਵੀਡੀਓ ਦੀ ਸ਼ੁਰੂਆਤ ਕਰ ਰਹੀ ਹੈ। ਇਸ ਵੀਡੀਓ ਰਾਹੀਂ ਲੋਕਾਂ ਨੂੰ ਫਾਰਵਰਡ ਮਾਰਕ ਨਾਲ ਮਿਲੇ ਹੋਏ ਮੈਸੇਜ ਨੂੰ ਵੀ ਅੱਗੇ ਭੇਜਣ ਤੋਂ ਪਹਿਲਾਂ ਉਸ ਦੀ ਜਾਂਚ ਕਰਨ ਦਾ ਮੌਕਾ ਮਿਲੇਗਾ। ਵ੍ਹਟਸਐਪ ਨੇ ਜਾਰੀ ਬਿਆਨ ਚ ਕਿਹਾ ਕਿ ਇਹ ਵੀਡੀਓ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਹੋਏਗੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਵ੍ਹਟਸਐਪ ਫਰਜ਼ੀ ਖਬਰਾਂ ਤੇ ਅਫਵਾਹਾਂ ਦੀ ਪਛਾਣ ਕਰਨ ਸਬੰਧੀ ਯੂਜ਼ਰਜ਼ ਨੂੰ ਜਾਗਰੂਕ ਕਰਨ ਦੀ ਮੁਹਿੰਮ ਵਧਾ ਰਹੀ ਹੈ। ਇਸ ਹਫਤੇ ਵ੍ਹਟਸਐਪ ਇੱਕ ਵੀਡੀਓ ਪੇਸ਼ ਕਰ ਰਹੀ ਹੈ ਜਿਸ ਵਿੱਚ ਫਾਰਵਰਡ ਮਾਰਕ ਬਾਰੇ ਦੱਸਿਆ ਜਾਏਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਮੂਲ ਸੰਦੇਸ਼ ਤਿਆਰ ਕਰਨ ਵਾਲੇ ਦਾ ਪਤਾ ਨਾ ਹੋਣ ਦੀ ਸਥਿਤੀ ਵਿੱਚ ਤੱਥਾਂ ਦੀ ਜਾਂਚ ਕਰਨ ਲਈ ਵੀ ਕਿਹਾ ਜਾਏਗਾ।

ਦੇਸ਼ ਵਿੱਚ ਵ੍ਹਟਸਐਪ ਜ਼ਰੀਏ ਭੇਜੇ ਸੰਦੇਸ਼ਾਂ ਤੇ ਕੁਝ ਅਫਵਾਹਾਂ ਕਾਰਨ ਭੀੜ ਵੱਲੋਂ ਕਤਲ ਦੇ ਕਈ ਮਾਮਲਿਆਂ ਬਾਅਦ ਸਰਕਾਰ ਨੇ ਕੰਪਨੀ ਨੂੰ ਦੋ ਨੋਟਿਸ ਭੇਜੇ ਸਨ। ਸਰਕਾਰ ਨੇ ਵ੍ਹਟਸਐਪ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਫਰਜ਼ੀ ਖਬਰਾਂ ਤੇ ਅਫਵਾਹਾਂ ਦੇ ਪ੍ਰਸਾਰ ਨੂੰ ਰੋਕਣ ਲਈ ਲੋੜੀਂਦੇ ਕਦਮ ਨਾ ਚੁੱਕੇ ਗਏ ਤਾਂ ਕੰਪਨੀ ਨੂੰ ਇਸ ਦਾ ਸਹਿਭਾਗੀ ਮੰਨਿਆ ਜਾਏਗਾ।


LEAVE A REPLY