ਪੰਜਾਬ ਚੋਂ ਨਿਕਲੇਗਾ ਪੈਟਰੋਲ – ਓਐਨਜੀਸੀ ਵਲੋਂ ਮਾਛੀਵਾੜਾ ਦੇ ਨੇੜਲੇ ਪਿੰਡਾਂ ਚ ਸਰਵੇ ਸ਼ੁਰੂ


 

ongc launches excavation hoping to get gas below ground

ਮਾਛੀਵਾੜਾ ਇਲਾਕੇ ਦੇ ਨੇੜਲੇ ਕਈ ਪਿਡਾਂ ਚ ਜ਼ਮੀਨ ਹੇਠ ਪੈਟਰੋਲ ਹੋਣ ਦੀ ਉਮੀਦ ਚ ਓਐਨਜੀਸੀ ਨੇ ਜਾਂਚ ਸ਼ੁਰੂ ਕੀਤੀ ਹੈ। ਇਸ ਦਾ ਪ੍ਰਾਈਵੇਟ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ। ਪਿੰਡ ਝਡੌਦੀ, ਲੱਖੋਵਾਲ ਤੇ ਰਤੀਪੁਰ ਕੋਲ 80 ਫੁੱਟ ਡੁੰਘੇ ਕਈ ਬੋਰ ਕੀਤੇ ਜਾ ਚੁੱਕੇ ਹਨ।

ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਓਐਨਜੀਸੀ ਨੂੰ ਸੈਟੇਲਾਈਟ ਤੋਂ ਪਤਾ ਲੱਗਿਆ ਹੈ ਕਿ ਪਾਣੀਪਤ ਤੋਂ ਗੁਰਦਾਰਸਪੁਰ ਤਕ ਕੁਝ ਹਿੱਸਾ ਹੈ ਜਿੱਥੇ ਜ਼ਮੀਨ ਹੇਠ ਪੈਟਰੋਲੀਅਮ ਪਦਾਰਥ ਤੇ ਗੈਸ ਹੋ ਜਾਂਦੀ ਹੈ। ਇਨ੍ਹਾਂ ਥਾਂਵਾਂ ਤੇ ਬੋਰ ਕਰ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ।

ਇਹ ਰਿਪੋਰਟ ਹੈਰਦਾਰਬਾਦ ਖੋਜ ਕੇਂਦਰ ਚ ਭੇਜੀ ਜਾਵੇਗੀ। ਉਸ ਦੀ ਰਿਪੋਰਟ ਤੋਂ ਪਤਾ ਚੱਲੇਗਾ ਕਿ ਕਿਹੜੇ ਪਿੰਡ ਦੇ ਜ਼ਮੀਨ ਹੇਠ ਪੈਟ੍ਰੋ ਪਦਾਰਥ ਹੈ। ਇਹ ਰਿਪੋਰਟ ਆਉਣ ਤੋਂ ਬਾਅਦ 3-ਡੀ ਪ੍ਰੋਜੈਕਟ ਸ਼ੁਰੂ ਹੋਵੇਗਾ। ਆਖਰ ਰਿਪੋਰਟ ਤੋਂ ਬਾਅਦ ਪਤਾ ਲੱਗ ਸਕੇਗਾ ਕਿ ਕਿੱਥੇ ਤੇਲ ਜਾਂ ਗੈਸ ਕੱਢੀ ਜਾ ਸਕਦੀ ਹੈ।

ਮਾਛੀਵਾੜਾ ਦੇ ਨੇੜਲੇ ਕੁਝ ਪਿੰਡ 80 ਫੁਟ ਬੋਰ ਕਰਨ ਤੋਂ ਬਾਅਦ ਕੰਪਨੀ ਉਨ੍ਹਾਂ ਚ ਬਲਾਸਟ ਕਰ ਰਹੀ ਹੈ। ਜਦੋਂ ਵੀ ਬਲਾਸਟ ਹੁੰਦਾ ਹੈ ਤਾਂ ਜ਼ਮੀਨ ਦੀ ਕੰਬਣੀ ਦੂਰ ਤਕ ਸੁਣਾਈ ਦਿੰਦੀ ਹੈ। ਪਹਿਲਾਂ ਤਾਂ ਪਿੰਡ ਵਾਸੀ ਇਸ ਨੂੰ ਭੂਚਾਲ ਹੀ ਸਮਝਦੇ ਰਹੇ। ਕੰਪਨੀ ਅਧਿਕਾਰੀ ਭੁਪੇਂਦਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਲਾਸਟ ਕਰਨ ਦੀ ਮਨਜ਼ੂਰੀ ਪ੍ਰਸਾਸ਼ਨ ਵੱਲੋਂ ਮਿਲੀ ਹੈ।


LEAVE A REPLY