ਪੰਜਾਬ ਰੋਡਵੇਜ਼ ਬੱਸ ਦੀ ਬ੍ਰੇਕ ਫੇਲ ਹੋਣ ਨਾਲ 1 ਦੀ ਮੌਤ, 6 ਜ਼ਖਮੀ


Punjab Roadways Bus

ਲੁਧਿਆਣਾ – ਮੋਗਾ ਡਿਪੂ ਦੀ ਬੱਸ ਜੋ ਦਿੱਲੀ ਤੋਂ ਵਾਪਸ ਆ ਰਹੀ ਸੀ, ਰਸਤੇ ਵਿਚ ਬ੍ਰੇਕ ਫੇਲ ਹੋਣ ਨਾਲ ਬੱਸ ਬੇਕਾਬੂ ਹੋ ਕੇ ਖੇਤਾਂ ਵਿਚ ਦਾਖਲ ਹੋ ਗਈ, ਜਿਸ ਵਿਚ ਬੈਠੀਆਂ ਸਵਾਰੀਆਂ ‘ਚੋਂ 1 ਦੀ ਮੌਤ ਅਤੇ 6 ਦੇ ਜ਼ਖਮੀ ਹੋਣ ਦਾ ਪਤਾ ਲੱਗਾ ਹੈ, ਜਿਨ੍ਹਾਂ ਦੀ ਖ਼ਬਰ ਲਿਖੇ ਜਾਣ ਤਕ ਪਛਾਣ ਨਹੀਂ ਹੋਈ ਸੀ। ਬੱਸ ਦੀ ਬ੍ਰੇਕ ਫੇਲ ਹੋਣ ਦਾ ਕਾਰਨ ਉਸ ਦੇ ਲੈਦਰ ਖਤਮ ਹੋਣਾ ਸੀ। ਡਿਪੂ ‘ਤੇ ਬਿਨਾਂ ਚੈੱਕ ਕੀਤੇ ਬੱਸ ਨੂੰ ਰੂਟ ‘ਤੇ ਚਲਾਇਆ ਗਿਆ। ਇਸ ਹਾਦਸੇ ‘ਚ ਡਿਪੂ ਦੇ ਜੀ. ਐੱਮ. ਦੀ ਲਾਪ੍ਰਵਾਹੀ ਸਾਫ ਦਿਖਾਈ ਦੇ ਰਹੀ ਹੈ। ਸੂਤਰਾਂ ਮੁਤਾਬਕ 20 ਅਗਸਤ ਨੂੰ ਵਰਕਸ਼ਾਪ ਮੁਲਾਜ਼ਮਾਂ ਨੇ ਜਾਬ ਕਾਰਡ ‘ਤੇ ਲਿਖਿਆ ਹੋਇਆ ਸੀ ਕਿ ਇਸ ਬੱਸ ਨੂੰ ਰੋਡ ‘ਤੇ ਨਾ ਲੈ ਕੇ ਜਾਇਆ ਜਾਵੇ, ਕਿਉਂਕਿ ਇਸ ਦੀਆਂ ਬ੍ਰੇਕਾਂ ਫੇਲ੍ਹ ਹੋਣ ਦੇ ਚਾਂਸ ਹਨ ਪਰ ਇੰਨੀ ਵੱਡੀ ਲਾਪ੍ਰਵਾਹੀ ਵਰਤ ਕੇ ਬੱਸ ਨੂੰ ਫਿਰ ਵੀ ਰੂਟ ‘ਤੇ ਚਲਾਇਆ ਗਿਆ। ਕੀ ਟ੍ਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀ ਮੋਗਾ ਡਿਪੂ ਦੀ ਲਾਪ੍ਰਵਾਹੀ ‘ਤੇ ਨਕੇਲ ਕੱਸਣਗੇ।


LEAVE A REPLY