ਹੈਲੀਕਾਪਟਰ ਰਾਹੀਂ ਸ੍ਰੀ ਅਮਰਨਾਥ ਯਾਤਰਾ ਕਰਨ ਵਾਲਿਆਂ ਲਈ ਸ਼ੁਰੂ ਹੋਈ ਆਨਲਾਈਨ ਬੁਕਿੰਗ


ਅਮਰਨਾਥ ਯਾਤਰਾ ਲਈ ਹੈਲੀਕਾਪਟਰ ਦੀਆਂ ਟਿਕਟਾਂ ਦੀ ਪ੍ਰੀ ਆਨਲਾਇਨ ਬੁਕਿੰਗ 27 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਸ਼੍ਰੀ ਅਮਰਨਾਥ ਸ਼ਰਾਇਨ ਬੋਰਡ ਨੇ ਇਹ ਜਾਣਕਾਰੀ ਦਿੱਤੀ ਹੈ। ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਅਮਰਨਾਥ ਯਾਤਰਾ ‘ਤੇ ਜਾਂਦੇ ਹਨ।

ਸ਼ਰਾਇਨ ਬੋਰਡ ਨੇ ਕਿਹਾ ਹੈ ਕਿ ਦੱਖਣੀ ਕਸ਼ਮੀਰ ਹਿਮਾਲਯਾ ਖੇਤਰ ਵਿੱਚ ਅਮਰਨਾਥ ਦੀ ਪਵਿੱਤਰ ਗੁਫਾ ਦੀ 60 ਦਿਨਾਂ ਤੱਕ ਚੱਲਣ ਵਾਲੀ ਸਾਲਾਨਾ ਯਾਤਰਾ 28 ਜੂਨ ਤੋਂ ਸ਼ੁਰੂ ਹੋਵੇਗੀ। ਇਹ ਵੀ ਦੱਸਿਆ ਗਿਆ ਹੈ ਕਿ ਯਾਤਰਾ ਇਸ ਸਾਲ 20 ਦਿਨ ਜ਼ਿਆਦਾ ਚੱਲੇਗੀ। ਯਾਤਰਾ ਨਿਗਰਾਨੀ ਕਮੇਟੀ ਦੇ ਉਮੰਗ ਨਰੂਲਾ ਨੇ ਦੱਸਿਆ ਕਿ ਹੈਲੀਕਾਪਟਰ ਦੀ ਟਿਕਟਾਂ ਦੀ ਆਨਲਾਇਨ ਬੁਕਿੰਗ ਦੇ ਲਈ ਮਾਨਕ ਪਰਿਚਾਲਨ ਦੇ ਪ੍ਰੋਸੈਸ ਨੂੰ ਰੈਗੂਲੇਸ਼ਨ ਸਟੈਂਡਰਡ ਦੇ ਨਾਲ ਤਿਆਰ ਕੀਤਾ ਗਿਆ ਹੈ।


LEAVE A REPLY