ਲੁਧਿਆਣਾ – ਆਨਲਾਈਨ ਨਕਸ਼ਾ ਪਾਸ ਕਰਾਉਣ ਦੀ ਸਹੂਲਤ 15 ਅਗਸਤ ਤੋਂ ਸ਼ੁਰੂ


ਲੁਧਿਆਣਾ – ਆਨਲਾਈਨ ਬਿਲਡਿੰਗ ਪਲਾਨ ਮੈਨਜਮੈਂਟ ਸਿਸਟਮ, ਜੋ ਕਿ ਪਿਛਲੇ ਸਾਲ ਤੋਂ ਲਾਗੂ ਹੋਣ ਦੀ ਉਡੀਕ ‘ਚ ਸੀ, ਇਸ ਸਾਲ ਆਜ਼ਾਦੀ ਦਿਵਸ ‘ਤੇ ਲਾਗੂ ਹੋਣ ਦੀ ਤਿਆਰੀ ‘ਚ ਹੈ। ਆਲ ਇੰਡੀਆ ਆਰਕੀਟੈਕਟਸ ਚੈਪਟਰ ਆਫ ਪੰਜਾਬ ਦੇ ਚੇਅਰਮੈਨ ਡਾ. ਸੰਜੇ ਗੋਇਲ ਨੇ ਦੱਸਿਆ ਕਿ ਇਸ ਸਬੰਧ ‘ਚ ਸਥਾਨਕ ਵਿਭਾਗ ਪੰਜਾਬ ਨੇ ਇਕ ਪੱਤਰ ਲਿਖ ਕੇ ਰਜਿਸਟਰਡ ਆਰਕੀਟੈਕਟਾਂ ਨੂੰ 31 ਜੁਲਾਈ ਨੂੰ ਹੋਣ ਵਾਲੀ ਮੀਟਿੰਗ ‘ਚ ਸੱਦਾ ਪੱਤਰ ਦਿੱਤਾ ਹੈ ਤਾਂ ਜੋ ਉਹ ਟ੍ਰੇਨਿੰਗ ਪ੍ਰੋਗਰਾਮ ‘ਚ ਹਿੱਸਾ ਲੈ ਸਕਣ।

ਇਹ ਮੀਟਿੰਗ ਪੰਜਾਬ ਮਿਊਂਸੀਪਲ ਭਵਨ ਚੰਡੀਗੜ੍ਹ ‘ਚ ਰੱਖੀ ਗਈ ਹੈ। ਆਨਲਾਈਨ ਨਕਸ਼ਾ ਪਾਸ ਕਰਾਉਣ ਦੀ ਪ੍ਰਣਾਲੀ ਪੰਜਾਬ ਦੇ ਸਾਰੇ ਮਿਊਂਸੀਪਲ ਸ਼ਹਿਰਾਂ ‘ਚ ਸ਼ੁਰੂ ਹੋਵੇਗੀ। ਭਵਨ ਨਿਰਮਾਣ ਸਬੰਧੀ ਡਾਕੂਮੈਂਟ, ਫੀਸ ਆਰਕੀਟੈਕਟ, ਰਜਿਸਟ੍ਰੇਸ਼ਨ, ਬਿਲਡਿੰਗ ਪਲਾਨ ਅਪਰੂਵਲ, ਪਲਿਥ ਲੈਵਲ ਅਪਰੂਵਲ, ਕੰਪੀਲੀਸ਼ਨ ਤੇ ਆਕੂਪੇਸ਼ਨ ਸਰਟੀਫਿਕੇਟ ਸਾਰੇ ਆਨਲਾਈਨ ਮੁੱਹਈਆ ਹੋਣਗੇ। ਇਸ ਆਨਲਾਈਨ ਪ੍ਰਣਾਲੀ ਨਾਲ ਨਕਸ਼ਾ ਪਾਸ ਕਰਾਉਣ ਲਈ ਨਗਰ ਨਿਗਮ ‘ਤੇ ਮਿਊਂਸੀਪਲ ਕਮੇਟੀ ਦੀ ਬਿਲਡਿੰਗ ਸ਼ਾਖਾ ਦੇ ਚੱਕਰ ਨਹੀਂ ਕੱਟਣੇ ਪੈਣਗੇ। ਰਜਿਸਟਰਡ ਆਰਕੀਟੈਕਟਾਂ ਤੋਂ ਇਹ ਸਹੂਲਤ ਮੁਹੱਈਆ ਹੋ ਜਾਵੇਗੀ।

  • 122
    Shares

LEAVE A REPLY