ਪੋਸਟ ਗ੍ਰੈਜੂਏਟ ਅਤੇ ਅੰਡਰ ਗ੍ਰੈਜੂਏਟ ਸਾਇੰਸ ਵਿਭਾਗਾਦੇ ਜੂਨੀਅਰ ਵਿਦਿਆਰਥੀਆਂ ਵਲੋਂ ਇੱਕ ਵਿਦਾਇਗੀ ਪਾਰਟੀ ਦਾ ਕੀਤਾ ਆਯੋਜਨ


ਲੁਧਿਆਣਾ – ਗੁਰੂ ਨਾਨਕ ਗਰਲਜ਼ ਕਾਲਜ,ਮਾਡਲ ਟਾਊਨ,ਲੁਧਿਆਣਾ ਵਿਖੇ ਮਿਤੀ 16 ਅਪ੍ਰੈਲ 2018 ਨੂੰ ਪੋਸਟ ਗ੍ਰੈਜੂਏਟ ਅਤੇ ਅੰਡਰ ਗ੍ਰੈਜੂਏਟ ਸਾਇੰਸ ਵਿਭਾਗਾਦੇ ਜੂਨੀਅਰ ਵਿਦਿਆਰਥੀਆਂ ਵਲੋਂ ਇੱਕ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੌਰਾਨ ਗੁਰੂ ਨਾਨਕ ਐਜੂਕੇਸ਼ਨ ਟ੍ਰਸਟ ਦੇ ਪ੍ਰਧਾਨ ਸ੍ਰ:ਗੁਰਬੀਰ ਸਿੰਘ ਜੀ ਮੁੱਖ ਮਹਿਮਾਨ ਸਨ। ਪ੍ਰੋਫੈਸਰ(ਡਾ.) ਐਸ.ਐਸ. ਮਾਹਲ, ਮੈਂਬਰ ਗੁਰੂ ਨਾਨਕ ਐਜੂਕੇਸ਼ਨ ਟ੍ਰਸਟ ਵੀ ਇਸ ਮੌਕੇ ਉਚੇਚੇ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਵਿਦਿਆਰਥਣਾਂ ਵਲੋਂ ਇੱਕ ਰੰਗਾਰੰਗ ਸਭਿਆਚਾਰਕ ਪ੍ਰੋਗ੍ਰਾਮ ਸਟੇਜ ਤੇ ਪੇਸ਼ ਕੀਤਾ ਗਿਆ। ਇਸ ਸਮਾਗਮ ਦਾ ਸਭ ਤੋਂ ਵੱਡਾ ਆਕਰਸ਼ਣ ਮਾਡਲਿੰਗ ਸੀ, ਜਿਸ ਵਿੱਚ ਸੀਨੀਅਰ ਵਿਦਿਆਰਥਣਾਂ ਨੇ ਵੱਖ-ਵੱਖ ਪੌਸ਼ਾਕਾਂ ਪਹਿਨ ਕੇ ਰੈਂਪ ਤੇ ਪ੍ਰਦਰਸ਼ਨ ਕੀਤਾ। ਸਿਮਰਨਪ੍ਰੀਤ ਕੌਰ, ਬੀ.ਐਸ.ਸੀ.(ਬਾਇਓਤਕਨਾਲੋਜੀ) ਮਿਸ ਫੇਅਰਵੈਲ, ਜੈਸਮੀਨ ਕੌਰ, ਬੀ.ਐਸ.ਸੀ. (ਬਾਇਓਤਕਨਾਲੋਜੀ) ਪਹਿਲੀ ਰਨਰਅਪ, ਰਵੀਦੀਪ ਕੌਰ, ਬੀ.ਐਸ.ਸੀ. ਭਾਗ ਤੀਜਾ ਦੂਜੀ ਰਨਰਅਪ, ਰਸ਼ਮੀ, ਬੀ.ਐਸ.ਸੀ.(ਬਾਇਓਤਕਨਾਲੋਜੀ) ਮਿਸ ਐਲੀਗੈਂਟ, ਹਰਨੀਤ ਕੌਰ, ਐਮ.ਐਸ.ਸੀ.(ਬਾਇਓਤਕਨਾਲੋਜੀ) ਮਿਸ ਬਿਊਟੀਫੁਲ ਸਮਾਈਲ, ਰਮਨਦੀਪ ਕੌਰ, ਬੀ.ਐਸ.ਸੀ.(ਬਾਇਓਤਕਨਾਲੋਜੀ) ਮਿਸ ਬੈਸਟ ਹੈਅਰ ਸਟਾਈਲ, ਮਹਿਕ, ਬੀ.ਐਸ.ਸੀ.(ਬਾਇਓਤਕਨਾਲੋਜੀ) ਮਿਸ ਬੈਸਟ ਆਊਟਫਿਟ ਐਲਾਨੀ ਗਈ। ਇਸ ਮੌਕੇ ਮਿਸਿਜ਼ ਸੁਖਵਿੰਦਰ ਚੀਮਾਂ, ਮਿਸਿਜ਼ ਮਨਜੀਤ ਰੰਧਾਵਾ ਅਤੇ ਮਿਸਿਜ਼ ਨੰਦਿਨੀ ਕਪੂਰ ਨੇ ਜੱਜਾਂ ਦੀ ਭੂਮਿਕਾ ਨਿਭਾਈ। ਪਿ੍ਰੰਸੀਪਲ ਡਾ:(ਮਿਸਿਜ਼) ਚਰਨਜੀਤ ਮਾਹਲ ਜੀ ਨੇ ਜੇਤੂ ਵਿਦਿਆਰਥਣਾਂ ਨੂੰ ਤਾਜ ਪਹਿਨਾ ਕੇ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ। ਉਹਨਾਂ ਵਿਦਿਆਰਥਣਾਂ ਨੂੰ ਆਉਣ ਵਾਲੀਆਂ ਸਮੈਸਟਰ ਪ੍ਰੀਖਿਆਵਾਂ ਲਈ ਵੀ ਸਖਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ।

  • 288
    Shares

LEAVE A REPLY