71ਵਾਂ ਅੰਤਰਰਾਸ਼ਟਰੀ ਸੰਗੀਤ ਅਤੇ ਨਾਚ ਮੁਕਾਬਲੇ “ਕਲਨਗੋਲਨ 2018” ਦਾ ਆਯੋਜਨ


ਲੁਧਿਆਣਾ – “ਕਲਨਗੋਲਨ ਅੰਤਰਰਾਸ਼ਟਰੀ ਸੰਗੀਤਕ ਈਸਟਫੋਡ” ਵੱਲੋਂ ਵੇਲਜ਼, ਇੰਗਲੈਂਡ ਵਿਖੇ ਕੀਤਾ ਗਿਆ। ਲੁਧਿਆਣਾ ਦੀ ਰੀਅਲ ਫੋਕ ਕਲਚਰਲ ਇੰਟਰਨੈਸ਼ਨਲ ਅਕੈਡਮੀ (ਆਰ.ਐਫ.ਸੀ.ਆਈ.ਏ) ਨੇ ਇਸ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਅਤੇ ਲੋਕ ਨਾਚ ਵਿਚ ਪਹਿਲਾ ਸਥਾਨ, ਝੂਮਰ ਲੋਕ ਨਾਚ ਵਿੱਚ ਦੂਸਰਾ ਸਥਾਨ ਅਤੇ ਸੱਭਿਆਚਾਰਕ ਦਿਖਾਵੇ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ।

ਟੂਰ ਬਾਰੇ ਦੱਸਦੇ ਹੋਏ ਅਕੈਡਮੀ ਦੇ ਪ੍ਰਧਾਨ ਗੁਰਜੀਤ ਸਿੰਘ ਚੀਮਾ ਨੇ ਦੱਸਿਆ ਕੇ ਇਹ ਮੇਲਾ 1947 ਤੋਂ ਦੇਸ਼ਾਂ ਵਿੱਚ ਆਪਸੀ ਸੱਭਿਆਚਾਰ ਸਾਂਝ ਨੂੰ ਪ੍ਰਫੁੱਲਿਤ ਕਰਨ ਲਈ ਕਰਵਾਇਆ ਜਾਂਦਾ ਹੈ।ਇਸ ਸਾਲ 20 ਤੋਂ ਜਿਆਦਾ ਦੇਸ਼ਾਂ ਨੇ ਮੇਲੇ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ।ਗੁਰਜੀਤ ਸਿੰਘ ਨੇ ਦੱਸਿਆ ਕੇ ਇਹ ਟੂਰ ਨਾਹਰ ਇੰਟਰਪਰਾਈਜਿਜ਼ ਵੱਲੋਂ ਸਪੌਂਸਰ ਕੀਤਾ ਗਿਆ ਸੀ ਅਤੇ ਕੰਪਨੀ ਦੇ ਸ. ਜਗਦਿਆਲ ਸਿੰਘ ਟੀਮ ਦੇ ਨਾਲ ਗਏ ਸਨ।

ਗੁਰਜੀਤ ਸਿੰਘ ਨੇ ਦੱਸਿਆ ਕੇ ਇਹ ਪ੍ਰਾਪਤੀ ਟੀਮ ਦੇ ਸਾਰੇ ਮੈਂਬਰਾਂ ਦੀ ਮਿਹਨਤ ਕਰਕੇ ਹਾਸਿਲ ਹੋ ਸਕੀ ਹੈ। ਟੀਮ ਦੇ ਮੈਂਬਰਾਂ ਵਿੱਚ ਸਤਵੀਰ ਸਿੰਘ, ਅਮਰਜੋਤ ਸਿੰਘ, ਗੁਰਜਿੰਦਰ ਕੌਰ, ਸੁਖਵਿੰਦਰ ਸਿੰਘ, ਜਗਜੋਤ ਸਿੰਘ, ਗੁਰਸੇਵਕ ਸਿੰਘ, ਹਰਕੀਰਤ ਸਿੰਘ, ਬੇਜਿੰਦਰ ਸਿੰਘ, ਮਨਿੰਦਰਪਾਲ ਸਿੰਘ, ਮੰਗੂ, ਅਵਤਾਰ ਸਿੰਘ, ਤਰਨਦੀਪ ਕੌਰ, ਜਸਪ੍ਰੀਤ ਕੌਰ, ਅਵਨੀਤ ਕੌਰ, ਰਮਨਪ੍ਰੀਤ ਕੌਰ, ਖੁਸ਼ੀ, ਯੈਸਮਿਨ ਕੌਰ, ਰੇਨੂ ਭਾਰਦਵਾਜ, ਜਸ਼ਨ, ਜਗਮੀਤ ਸਿੰਘ, ਦਲਬੀਰ ਸਿੰਘ, ਹਰਸੀਰਤ ਸਿੰਘ, ਕਰਨਬੀਰ ਸਿੰਘ, ਗੁਰਕੀਰਤ ਸਿੰਘ, ਮਨਵੀਰ ਸਿੰਘ ਅਤੇ ਰਵੀ ਕੁਮਾਰ ਆਦਿ ਸ਼ਾਮਿਲ ਸਨ।


LEAVE A REPLY