ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ 52ਵੀਂ ਸਲਾਨਾ ਐਥਲੈਟਿਕ ਮੀਟ ਆਰੰਭ


ਲੁਧਿਆਣਾ– ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ 52ਵੀਂ ਸਲਾਨਾ ਐਥਲੈਟਿਕ ਮੀਟ ਅੱਜ ਐਥਲੈਟਿਕ ਟਰੈਕ ਵਿਖੇ ਆਰੰਭ ਹੋਈ। ਇਸ ਮੌਕੇ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਭਾਰਤੀ ਹਾਕੀ ਟੀਮ ਵੱਲੋਂ ਪਹਿਲੇ ਵਰਲਡ ਕੱਪ ਵਿੱਚ ਸ਼ਾਮਲ ਟੀਮ ਦੇ ਮੈਂਬਰ ਸ੍ਰੀਮਤੀ ਪ੍ਰੇਮਲਤਾ ਮਹਾਜਨ ਚਿੰਨਨ ਅਤੇ ਉਹਨਾਂ ਦੇ ਪਤੀ ਡਾ. ਮਨਜੀਤ ਸਿੰਘ ਚਿੰਨਨ ਨੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ । ਡਾ. ਚਿੰਨਨ ਇਸ ਸਮੇਂ ਅਮਰੀਕਾ ਦੀ ਜੌਰਜੀਆ ਯੂਨੀਵਰਸਿਟੀ ਵਿੱਚ ਬਤੌਰ ਵਿਗਿਆਨੀ ਸੇਵਾਵਾਂ ਨਿਭਾ ਰਹੇ ਹਨ । ਇਸ ਮੌਕੇ ਵਿਸ਼ੇਸ਼ ਤੌਰ ਤੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਏ ਐਸ ਨੰਦਾ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਮੇਸ਼ ਕੰਵਰ ਮੁੱਖ ਤੌਰ ਤੇ ਹਾਜ਼ਰ ਸਨ। ਮੈਡਮ ਲਤਾ ਮਹਾਜਨ ਚਿੰਨਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਦੇ ਨਾਲ ਵਿਦਿਆਰਥੀ ਜੀਵਨ ਵਿੱਚ ਅਨੁਸਾਸ਼ਨ ਦਾ ਜ਼ਜ਼ਬਾ ਪੈਦਾ ਹੁੰਦਾ ਹੈ । ਉਹਨਾਂ ਕਿਹਾ ਕਿ ਹਾਰ ਜਿੱਤ ਤੋਂ ਉਪਰ ਉਠ ਕੇ ਵਿਦਿਆਰਥੀਆਂ ਨੂੰ ਖੇਡਾਂ ਤੋਂ ਸਿੱਖਣ ਦੀ ਕਲਾ ਅਤੇ ਸਖਤ ਮਿਹਨਤ ਦੇ ਨਾਲ-ਨਾਲ ਉਸਾਰੂ ਸੋਚ ਦੀ ਭਾਵਨਾ ਪੈਦਾ ਹੁੰਦੀ ਹੈ । ਉਹਨਾਂ ਕਿਹਾ ਕਿ ਇਸ ਯੂਨੀਵਰਸਿਟੀ ਵਿੱਚ ਆਪਣੇ ਵਿਦਿਆਰਥੀ ਜੀਵਨ ਕਾਲ ਦੌਰਾਨ ਉਹਨਾਂ ਦੋ ਸ਼ਬਦਾਂ ‘ਗਿਆਨ ਅਤੇ ਅਨੁਸ਼ਾਸਨ’ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕੀਤਾ । ਉਦਘਾਟਨ ਉਪਰੰਤ ਉਹਨਾਂ ਲਤਾ ਮਹਾਜਨ ਨੇ ਨਵੇਂ ਤਿਆਰ ਕੀਤੇ ਚਿੰਨਨ ਪੈਵਿਲੀਅਨ ਦਾ ਉਦਘਾਟਨ ਵੀ ਕੀਤਾ ।

ਚਿੰਨਨ ਫਾਊਡੇਸ਼ਨ ਵੱਲੋਂ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਅਨੇਕਾਂ ਯਤਨ ਇਸ ਯੂਨੀਵਰਸਿਟੀ ਵਿੱਚ ਲਗਾਤਾਰ ਕੀਤੇ ਜਾ ਰਹੇ ਹਨ । ਆਪਣੇ ਸਵਾਗਤੀ ਭਾਸ਼ਣ ਵਿੱਚ ਬੋਲਦਿਆਂ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਵਿੰਦਰ ਕੌਰ ਧਾਲੀਵਾਲ ਨੇ ਕਿਹਾ ਕਿ ਸ਼ਖਸ਼ੀਅਤ ਉਸਾਰੀ ਲਈ ਖੇਡਾਂ ਵਿੱਚ ਭਾਗ ਲੈਣਾ ਇੱਕ ਵਿਦਿਆਰਥੀ ਲਈ ਬਹੁਤ ਜ਼ਰੂਰੀ ਹੈ। ਵਿਦਿਆਰਥੀਆਂ ਵਿੱਚ ਖੇਡਾਂ ਵਿੱਚ ਭਾਗ ਲੈ ਕੇ ਆਤਮ-ਵਿਸ਼ਵਾਸ਼ ਵੀ ਵੱਧਦਾ ਹੈ । ਉਹਨਾਂ ਕਿਹਾ ਕਿ ਇਸ ਯੂਨੀਵਰਸਿਟੀ ਨੂੰ ਮਾਣ ਹੈ ਕਿ ਇੱਥੋਂ ਦੇ ਵਿਦਿਆਰਥੀ ਅੰਤਰਰਾਸ਼ਟਰੀ ਪੱਧਰ ਤੇ ਖੇਡਾਂ ਵਿੱਚ ਆਪਣਾ ਅਤੇ ਇਸ ਯੂਨੀਵਰਸਿਟੀ ਦਾ ਨਾਮ ਰੌਸ਼ਨ ਕਰ ਸਕਦੇ ਹਨ । ਇਸ ਐਥਲੈਟਿਕ ਮੀਟ ਵਿੱਚ ਯੂਨੀਵਰਸਿਟੀ ਦੇ ਸਾਰੇ ਕਾਲਜਾਂ ਤੋਂ ਇਲਾਵਾ ਬਠਿੰਡਾ ਅਤੇ ਗੁਰਦਾਸਪੁਰ ਵਿੱਚ ਸਥਿਤ ਖੇਤਰੀ ਕਾਲਜ ਵੀ ਭਾਗ ਲੈ ਰਹੇ ਹਨ । ਉਦਘਾਟਨੀ ਸਮਾਰੋਹ ਦੌਰਾਨ ਵੱਡੀ ਗਿਣਤੀ ਵਿੱਚ ਅਧਿਕਾਰੀਆਂ, ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ ।

  • 1
    Share

LEAVE A REPLY