ਲੁਧਿਆਣਾ ਦੇ ਪੀ.ਏ.ਯੂ. ਸਥਿੱਤ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਮੈਰਾਥਨ ਦੌੜ ਕਰਵਾਈ


ਲੁਧਿਆਣਾ – ਪੰਜਾਬ ਸਰਕਾਰ ਵੱਲੋਂ ਚਲਾਏ ਗਏ ਖੇਡੋ ਪੰਜਾਬ ਤਹਿਤ ਮਿਸ਼ਨ ਤੰਦਰੁਸਤ ਅਧੀਨ ਸਿਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਅੱਜ ਲੁਧਿਆਣਾ ਦੇ ਪੀ.ਏ.ਯੂ. ਸਥਿੱਤ ਸ.ਸ.ਸ. ਮਾਡਲ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਮੈਰਾਥਨ ਦੌੜ ਕਰਵਾਈ ਗਈ। ਇਹ ਦੌੜ ਸਕੂਲ ਪ੍ਰਿੰਸੀਪਲ ਸੰਜੀਵ ਥਾਪਰ ਅਤੇ ਡੀ. ਪੀ. ਈ. ਜਗਰੂਪ ਸਿੰਘ ਜੀ ਦੀ ਅਗੁਵਾਈ ਵਿਚ ਕਰਵਾਈ ਗਈ ਸੀ। ਇਸ ਆਯੋਜਨ ਵਿਚ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਾਇ ਜਾਗਰੂਕ ਕੀਤਾ ਗਿਆ ਅਤੇ ਇਸਦੇ ਸੰਬੰਧ ਵਿਚ ਭਾਸ਼ਣ, ਸਲੋਗਨ ਮੁਕਾਬਲੇ ਵੀ ਕਰਵਾਏ ਗਏ ਅਤੇ ਵਾਤਾਵਰਨ ਦੀ ਸੰਭਾਲ ਲਈ ਸਕੂਲ ਵਿਚ ਨਵੇਂ ਪੌਦੇ ਲਗਵਾਏ ਗਏ।


LEAVE A REPLY