ਪੀਏਯੂ ਦੇ ਵਿਦਿਆਰਥੀ ਨੂੰ ਮਿਲਿਆ ਬੇਹਤਰੀਨ ਪੋਸਟਰ ਐਵਾਰਡ


ਲੁਧਿਆਣਾ– ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਫੂਡ ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ ਪੀਐਚਡੀ ਦੇ ਵਿਦਿਆਰਥੀ ਮੁਦੱਸਰ ਯਾਕੂਬ ਨੂੰ ਉਦਯੋਗਿਕ ਸੈਕਸ਼ਨ ਅਧੀਨ ਕਿਨੂੰ ਦੇ ਛਿਲਕੇ ਦੇ ਸਤ ਸੰਬੰਧੀ ਬਣਾਏ ਪੋਸਟਰ ਲਈ ਬੇਹਤਰੀਨ ਪੋਸਟਰ ਐਵਾਰਡ ਦਿੱਤਾ ਗਿਆ ਹੈ । ਖੇਤੀ ਦੀ ਰਹਿੰਦ-ਖੂੰਹਦ ਸੰਬੰਧੀ ਇਹ ਪੋਸਟਰ ਮੁਦੱਸਰ ਯਾਕੂਬ ਅਤੇ ਡਾ. ਪੂਨਮ ਅਗਰਵਾਲ ਵੱਲੋਂ ਤਿਆਰ ਕੀਤਾ ਗਿਆ ਸੀ । 9 ਤੋਂ 11 ਮਾਰਚ ਨੂੰ ਹੋਈ ਇੱਕ ਅੰਤਰਰਾਸ਼ਟਰੀ ਕਾਨਫਰੰਸ, ਜੋ ਭੋਜਨ, ਸਿਹਤ ਅਤੇ ਵਾਤਾਵਰਨ ਸੰਬੰਧੀ ਬਾਇਓਤਕਨਾਲੋਜੀ ਦੇ ਨੁਕਤੇ ਤੋਂ ਨਵੀਆਂ ਦਿਸ਼ਾਵਾਂ ਬਾਰੇ ਸੀ, ਵਿੱਚ ਇਹ ਐਵਾਰਡ ਮੁਦੱਸਰ ਯਾਕੂਬ ਨੂੰ ਦਿੱਤਾ ਗਿਆ । ਇਹ ਕਾਨਫਰੰਸ ਮੋਤੀ ਲਾਲ ਨਹਿਰੂ ਨੈਸ਼ਨਲ ਇੰਸਟੀਚਿਊਟ ਆਫ਼ ਤਕਨਾਲੋਜੀ ਇਲਾਹਾਬਾਦ ਦੇ ਬਾਇਓਤਕਨਾਲੋਜੀ ਵਿਭਾਗ ਵੱਲੋਂ ਕਰਵਾਈ ਗਈ ਸੀ । ਜ਼ਿਕਰਯੋਗ ਹੈ ਕਿ ਮੁਦੱਸਰ ਯਾਕੂਬ ਨੂੰ ਪਹਿਲਾਂ ਮੌਲਾਨਾ ਅਜ਼ਾਦ ਨੈਸ਼ਨਲ ਫੈਲੋਸ਼ਿਪ ਵੀ ਮਿਲ ਚੁੱਕਿਆ ਹੈ । ਫੂਡ ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਪੂਨਮ ਏ ਸਚਦੇਵ ਨੇ ਵਿਦਿਆਰਥੀ ਨੂੰ ਇਸ ਅਹਿਮ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ।

  • 1
    Share

LEAVE A REPLY